ਚੰਡੀਗੜ੍ਹ 'ਚ ਸ਼ਾਮ ਨੂੰ ਮੌਸਮ ਨੇ ਮੁੜ ਬਦਲਿਆ ਮਿਜ਼ਾਜ - ਚੰਡੀਗੜ੍ਹ 'ਚ ਬਦਲਿਆ ਮੌਸਮ
🎬 Watch Now: Feature Video

ਚੰਡੀਗੜ੍ਹ: ਸ਼ਹਿਰ ਵਿੱਚ ਜਿੱਥੇ ਦਿਨ ਭਰ ਤੇਜ਼ ਧੁੱਪ ਦੇ ਨਾਲ ਤਾਪਮਾਨ ਵਧਿਆ ਹੋਇਆ ਸੀ ਉੱਥੇ ਹੀ ਸ਼ਾਮ ਪੈਂਦਿਆਂ ਤੱਕ ਇਕ ਵਾਰ ਮੁੜ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਅਤੇ ਦਿਨ ਵਿੱਚ ਹੀ ਹਨੇਰਾ ਛਾ ਗਿਆ। ਤੇਜ਼ ਹਵਾਵਾਂ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਉੱਥੇ ਹੀ ਜੇ ਮਾਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਅਜੇ ਚੰਡੀਗੜ੍ਹ ਤੱਕ ਮਾਨਸੂਨ ਪਹੁੰਚਣ ਨੂੰ ਕੁਝ ਸਮਾਂ ਲੱਗ ਸਕਦਾ ਹੈ। ਇਹ ਜੂਨ ਦੇ ਅੰਤ ਵਿੱਚ ਜਾਂ ਫਿਰ ਜੁਲਾਈ ਦੇ ਸ਼ੁਰੂਆਤ ਵਿੱਚ ਪਹੁੰਚੇਗਾ। ਉਥੇ ਹੀ ਪ੍ਰੀ ਮਾਨਸੂਨ ਦੇ ਮੀਂਹ ਸ਼ੁਰੂ ਹੋ ਚੁੱਕੇ ਹਨ। ਲਗਾਤਾਰ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਤਾਪਮਾਨ ਵੀ ਘਟਿਆ ਹੈ ਅਤੇ ਲੋਕਾਂ ਨੂੰ ਸ਼ਾਮ ਦੇ ਵੇਲੇ ਜ਼ਰੂਰ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ।