ਬਟਾਲਾ 'ਚ ਸੰਨੀ ਦਿਓਲ ਦੇ ਸਾੜੇ ਪੁਤਲੇ, ਸੰਨੀ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ - Punjab
🎬 Watch Now: Feature Video
ਗੁਰਦਾਸਪੁਰ: ਬਟਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਆਪਣੇ ਸਮਰਥਕਾਂ ਨਾਲ ਸੰਨੀ ਦਿਓਲ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਥਾਣਾ ਬਟਾਲਾ। ਸੇਖੜੀ ਨੇ ਕਿਹਾ ਕਿ ਬੀਤੇ ਦਿਨ ਸੰਨੀ ਦਿਓਲ ਨੇ ਆਪਣੇ ਰੋਡ ਸ਼ੋਅ ਦੌਰਾਨ ਹਿੰਦੂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਰੋਡ ਸ਼ੋਅ ਦੌਰਾਨ ਸੰਨੀ ਜਿਸ ਗੱਡੀ 'ਤੇ ਚੜੇ ਸਨ, ਉਸ ਉੱਤੇ ਭੋਲੇ ਸ਼ੰਕਰ ਦੀ ਲੱਗੀ ਤਸਵੀਰ 'ਤੇ ਜੁੱਤੇ ਲੈ ਕੇ ਬੈਠੇ ਰਹੇ ਸਨ। ਇਸ ਦੇ ਨਾਲ ਹੀ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ 'ਤੇ ਮਿਲੇ ਸਿਰਪਾਓ ਨੂੰ ਵੀ ਪੈਰਾਂ 'ਚ ਰੱਖ ਕੇ ਉਸ ਦੀ ਬੇਅਦਬੀ ਕੀਤੀ। ਥਾਣੇ ਪਹੁੰਚਣ ਤੋਂ ਪਹਿਲਾਂ ਬਟਾਲਾ ਦੇ ਨਹਿਰੂ ਗੇਟ ਸਾਹਮਣੇ ਸੰਨੀ ਦਿਓਲ ਦਾ ਪੁਤਲਾ ਵੀ ਸਾੜਿਆ ਗਿਆ।