ਯੂ.ਟੀ .ਮੁਲਾਜ਼ਮਾਂ ਵੱਲੋਂ ਕੁਸ਼ਲਦੀਪ ਢਿੱਲੋਂ ਦੀ ਕੋਠੀ ਦਾ ਘਿਰਾਓ

By

Published : Aug 23, 2021, 12:51 PM IST

thumbnail
ਫ਼ਰੀਦਕੋਟ: 'ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜ਼ਿਲ੍ਹਾ ਪੱਧਰ ਤੇ ਸਾਂਝੇ ਫਰੰਟ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋ ਫ਼ਰੀਦਕੋਟ ਦੇ ਦਫ਼ਤਰ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੈਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ 'ਤੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਵੱਲ ਸਕੂਟਰ / ਮੋਟਰਸਾਈਕਲ ਰੋਸ ਮਾਰਚ ਕੀਤਾ ਗਿਆ ਅਤੇ ਕੋਠੀ ਨੂੰ ਘੇਰ ਕੇ ਚਿਤਵਾਨੀ ਪੱਤਰ ਦਿੱਤਾ। ਇਸ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿੱਤ ਮੰਤਰੀ ਸੋਧੇ ਤਨਖ਼ਾਹ ਸਕੇਲ ਅਤੇ ਪੈਨਸ਼ਨਾਂ 1-1-2016 ਤੋਂ ਲਾਗੂ ਕਰ ਰਹੇ ਹਨ ਪਰ ਇਸ ਤਰੀਕ ਨੂੰ ਬਣਦਾ 125 ਫੀਸਦ ਡੀ.ਏ. ਜੋੜਣ ਦੀ ਬਜਾਏ ਇੱਕ ਸਾਲ ਪਹਿਲਾਂ ਦਾ 113 ਫੀਸਦ ਡੀ.ਏ .ਜੋੜ ਕੇ 12 ਫੀਸਦ ਮਹਿੰਗਾਈ ਭੱਤਾ ਖੁਰਦ ਬੁਰਦ ਕਰਨਾ ਚਾਹੁੰਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.