ਪੰਜਾਬ ਪੁਲਿਸ ਪਟਾਕੇ ਵਾਲੇ ਮੋਟਰਸਾਈਕਲਾਂ ਵਿਰੁੱਧ ਹੋਈ ਸਖ਼ਤ - ਪੰਜਾਬ ਪੁਲਿਸ
🎬 Watch Now: Feature Video
ਜਲੰਧਰ : ਬੁਲੇਟ ਮੋਟਰਸਾਈਕਲ ਤੇ ਪਟਾਕੇ ਚਲਾਉਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ ਇੱਕ ਤਾਜ਼ਾਤਰੀਨ ਹਾਦਸਾ ਮੋਗੇ ਵਿੱਚ ਹੋਇਆ ਸੀ। ਜਿੱਥੇ ਬੁਲੇਟ ਦਾ ਪਟਾਕਾ ਚਲਾਉਂਦੇ ਵਕਤ ਮੋਟਰਸਾਈਕਲ ਦੀ ਟੈਂਕੀ ਫੱਟ ਗਈ ਅਤੇ ਚਾਲਕ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਗਿਆ। ਇੰਨ੍ਹਾਂ ਸਭ ਘਟਨਾਵਾਂ ਤੋਂ ਬਾਅਦ ਵੀ ਅੱਜ-ਕੱਲ੍ਹ ਦੇ ਨੌਜਵਾਨ ਬੁਲਟ ਮੋਟਰਸਾਈਕਲ ਉੱਤੇ ਪਟਾਕੇ ਵਾਲੇ ਸਲੰਸਰ ਲੈਣਾ ਪਸੰਦ ਕਰਦੇ ਹਨ ।
ਪੰਜਾਬ ਪੁਲਿਸ ਨੇ ਇਨ੍ਹਾਂ ਬੁਲਟਾਂ ਅਤੇ ਮੋਟਰਸਾਈਕਲਾਂ ਯੁਵਕਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਡੀਸੀਪੀ ਟਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਸੌ ਤੋਂ ਜ਼ਿਆਦਾ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਹਨ। ਅਤੇ ਕਈ ਮੋਟਰਸਾਈਕਲਾਂ ਨੂੰ ਬਾਊਂਡ ਵੀ ਕੀਤਾ ਗਿਆ ਹੈ।
ਡੀਸੀਪੀ ਨੇ ਕਿਹਾ ਕਿ ਅਸੀਂ ਇਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਮੋਟਰਸਾਈਕਲਾਂ ਉੱਤੇ ਅਜਿਹੇ ਸਲੰਸਰ ਨਾ ਲਗਾਉਣ ਜਿਸ ਨਾਲ ਲੋਕਾਂ ਨੂੰ ਸਮੱਸਿਆ ਹੋਵੇ ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਇਸ ਨਾਲ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਪਟਾਕੇ ਵਾਲਾ ਬੁਲੇਟ ਮੋਟਰਸਾਈਕਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਪਹਿਲੀ ਵਾਰੀ ਤੋਂ ਜ਼ਿਆਦਾ ਡਬਲ ਚਲਾਨ ਕੱਟਿਆ ਜਾਂਦਾ ਹੈ ਤਾਂ ਕਿ ਜੁਰਮਾਨੇ ਤੋਂ ਚਾਲਕ ਸਬਕ ਲੈ ਸਕੇ ਡੀਸੀਪੀ ਨੇ ਕਿਹਾ ਕਿ ਉਹ ਇਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦੇ ਹਾਂ ਜੋ ਅਜਿਹੇ ਸਲੰਸਰ ਨਾ ਲਾਉਣ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਹੋਣ।
ਮੋਟਰਸਾਈਕਲ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਵੀ ਪਹਿਲੇ ਇਹ ਸਿਲੈਕਸ਼ਨ ਲਗਾਉਂਦੇ ਸੀ ਪਰ ਟ੍ਰੈਫ਼ਿਕ ਪੁਲੀਸ ਦੀ ਪਾਬੰਦੀ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸਲੰਸਰਾਂ ਨੂੰ ਲਗਾਉਣਾ ਬੰਦ ਕਰ ਦਿੱਤਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਬੁਲੇਟ ਕੰਪਨੀ ਵਾਲਿਆਂ ਨੇ ਵੀ ਸਲੈਂਸਰ ਬਦਲਣਾ ਇੰਨਾ ਸਰਲ ਕੀਤਾ ਹੋਇਆ ਹੈ ਕਿ ਨੌਜਵਾਨ ਸਲੰਸਰ ਖਰੀਦ ਕੇ ਖੁਦ ਬਦਲ ਲੈਂਦੇ ਹਨ।