ਪੀਆਰਟੀਸੀ ਜਹਾਨ ਖੇਲਾਂ 'ਚ 289 ਨਵੇਂ ਕਾਂਸਟੇਬਲਾਂ ਦੀ ਹੋਈ ਪਾਸਿੰਗ ਆਊਟ ਪਰੇਡ - prtc jahan khelan
🎬 Watch Now: Feature Video

ਹੁਸ਼ਿਆਰਪੁਰ: ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੇ 260ਵੇਂ ਬੈਚ ਦੀ ਅੱਜ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ (ਪੀਆਰਟੀਸੀ) ਜਹਾਨ ਖੇਲਾਂ ਵਿਖੇ ਪਾਸਿੰਗ ਆਊਟ ਪਰੇਡ ਕੀਤੀ ਗਈ। ਇਸ ਪਾਸਿੰਗ ਆਊਟ ਪਰੇਡ ਵਿੱਚ 289 ਕਾਂਸਟੇਬਲਾਂ ਨੇ ਹਿੱਸਾ ਲਿਆ ਜਿਸ ਵਿੱਚ 256 ਮੁੰਡੇ ਤੇ 33 ਕੁੜੀਆਂ ਹਨ। ਇਸ ਪਾਸਿੰਗ ਆਊਟ ਪਰੇਡ ਵਿੱਚ ਕਮਾਂਡਰ ਰਾਕੇਸ਼ ਕੌਸ਼ਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਮਾਂਡਰ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਵਿੱਚ ਇਹ ਪਾਸਿੰਗ ਆਊਟ ਪਰੇਡ ਕਰਵਾਉਣ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆਰਥੀਆਂ ਨੂੰ 9 ਮਹੀਨੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਪੁਲਿਸ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਲਈ ਵਿਵਹਾਰਕ ਵਿਸ਼ਿਆਂ ਦੀ ਸਿਖਲਾਈ ਦਿੱਤੀ ਗਈ ਹੈ।