ਰੋਸ 'ਚ ਆਏ ਧਰਨਾਕਾਰੀਆਂ ਨੇ ਵਿਧਾਇਕ ਦੇ ਦਫਤਰ ਦੇ ਬਾਹਰ ਚਪਕਾਇਆ ਮੰਗ ਪੱਤਰ - kuljit singh nagar inc
🎬 Watch Now: Feature Video

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ।ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਉਨ੍ਹਾਂ ਦੀਆਂ ਮੰਗਾਂ ਪਿਛਲੇ ਤਿੰਨ ਵਰ੍ਹਿਆਂ ਤੋਂ ਲੰਮਕ ਰਹੀਆਂ ਹਨ। ਪਰ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਤੋਂ ਬਾਅਦ ਇਹ ਧਰਨਾਕਾਰੀ ਮਾਰਚ ਕਰਦੇ ਹੋਏ ਆਪਣਾ ਮੰਗ ਪੱਤਰ ਦੇਣ ਲਈ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫਤਰ ਵੱਲ ਗਏ।ਪਰ ਉਥੇ ਨਾ ਤਾਂ ਵਿਧਾਇਕ ਨਾਗਰਾ ਤੇ ਨਾ ਹੀ ਉਨ੍ਹਾਂ ਦਾ ਕੋਈ ਪ੍ਰਤੀਨਿਧੀ ਮੋਜੂਦ ਸੀ ।ਇਸ ਤੋਂ ਰੋਸ ਵਿੱਚ ਆਏ ਇਨ੍ਹਾਂ ਧਰਨਾਕਾਰੀਆਂ ਵੱਲੋਂ ਆਪਣਾ ਮੰਗ ਪੱਤਰ ਉਨ੍ਹਾਂ ਦੇ ਦਫਤਰ ਦੇ ਬਾਹਰ ਚਪਕਾ ਦਿੱਤਾ ਗਿਆ ।ਇਸ ਮੌਕੇ ਇਨ੍ਹਾਂ ਧਰਨਾਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।