ਕੋਵਿਡ-19: ਨਿੱਜੀ ਹਸਪਤਾਲ ਨੇ ਸਰਕਾਰੀ ਹਸਪਤਾਲ 'ਚ 4 ਵੈਂਟੀਲੇਟਰ ਸਣੇ ਆਈਸੀਯੂ ਕੀਤੇ ਸਥਾਪਤ - ICU
🎬 Watch Now: Feature Video
ਗੁਰਦਾਸਪੁਰ: ਨਿੱਜੀ ਅਬਰੋਲ ਹਸਪਤਾਲ ਵਲੋਂ ਕੋਰੋਨਾ ਵਰਗੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਸਪਤਾਲ ਵਿੱਖੇ ਇਨਸੈਂਟਿਵ ਕੇਅਰ ਯੂਨਿਟ ਤਿਆਰ ਕੀਤਾ ਗਿਆ ਹੈ। ਇਸ ਵਿੱਚ 4 ਵੈਂਟੀਲੇਟਰ ਦੇ ਸਮੇਤ ਇਨਸੈਂਟਿਵ ਕੇਅਰ ਯੂਨਿਟ ਦੇ ਸਾਰੇ ਉਪਕਰਣ ਸਥਾਪਿਤ ਕੀਤੇ ਗਏ। ਇਨ੍ਹਾਂ ਵੈਂਟੀਲੇਟਰਾਂ ਵਿਚੋਂ 2 ਐਮਪੀ ਲੈਂਡ ਫ਼ੰਡ ਤੇ 2 ਅਬਰੋਲ ਹਸਪਤਾਲ ਗੁਰਦਾਸਪੁਰ ਵੱਲੋਂ ਮੁੱਹਈਆ ਕਰਵਾਏ ਗਏ ਤੇ ਅਬਰੋਲ ਹਸਪਤਾਲ ਵੱਲੋਂ ਸਰਕਾਰੀ ਹਸਪਤਾਲ ਦੇ ਸਟਾਫ ਨੂੰ ਵੈਂਟੀਲੇਟਰ 'ਤੇ ਆਈਸੀਯੂ ਨਾਲ ਸਬੰਧਿਤ ਮਸ਼ੀਨਾਂ ਨੂੰ ਚਲਾਉਣ ਦੀ ਪੂਰੀ ਜਾਣਕਾਰੀ ਦਿੱਤੀ ਗਈ। ਸਰਕਾਰੀ ਹਸਪਤਾਲ ਨੂੰ ਲੋੜ ਪੈਣ 'ਤੇ ਪੂਰਨ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ।ਇਸ ਵਿੱਚ ਇਕ ਵਾਰ ਵਿੱਚ ਚਾਰ ਮਰੀਜ਼ਾਂ ਨੂੰ ਵੈਂਟੀਲੇਟਰ ਤੇ ਆਈ.ਸੀ.ਯੂ ਨਾਲ ਸਬੰਧਤ ਪੂਰਨ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਹਸਪਤਾਲ ਨੂੰ ਕਿਸੇ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਅਬਰੋਲ ਹਸਪਤਾਲ ਇਨ੍ਹਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਹੈ। ਇਸ ਆਈਸੀਯੂ ਦਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਉਦਘਾਟਨ ਕੀਤਾ। ਉਨ੍ਹਾਂ ਨੇ ਅਬਰੋਲ ਹਸਪਤਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾ ਮਸ਼ੀਨਾਂ ਨਾਲ਼ ਇਲਾਜ ਦੌਰਾਨ ਆਮ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ।