ਨਨਕਾਣਾ ਸਾਹਿਬ 'ਤੇ ਹੋਇਆ ਪਥਰਾਅ ਅੰਤਰਰਾਸ਼ਟਰੀ ਸਾਜਿਸ਼: ਚੰਦੂਮਾਜਰਾ - ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਅੰਤਰਰਾਸ਼ਟਰੀ ਸਾਜਿਸ਼
🎬 Watch Now: Feature Video
ਪਟਿਆਲਾ ਵਿੱਚ ਅਨੰਦਪੁਰ ਸਾਹਿਬ ਦੇ ਸਾਬਕਾ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਉਨਾਂ ਦੇ ਗ੍ਰਹਿ ਨਿਵਾਸ 'ਤੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਵੱਡੀ ਸਾਜਿਸ਼ ਦੇ ਤਹਿਤ ਕਰਵਾਇਆ ਗਿਆ ਪਥਰਾਅ ਹੈ ਤਾਂ ਜੋ ਆਪਸੀ ਭਾਈਚਾਰਾ ਵਿੱਚ ਫੁੱਟ ਪੈ ਸਕੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੰਗੂ ਮੱਠ ਨੂੰ ਢਾਹੁਣ ਲਈ ਜੋ ਦੁਕਾਨਾਂ ਢਾਹੀਆਂ ਗਈਆਂ ਹਨ, ਅਕਾਲੀ ਦਲ ਉਸ ਦੀ ਨਿਖੇਧੀ ਕਰਦਾ ਹੈ ਅਤੇ ਉੱਥੇ ਮੁੜ ਉਸਾਰੀ ਹੋਣੀ ਚਹਿਦੀ ਹੈ।