ਮਾਘੀ ਮੇਲੇ ਮੌਕੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਸਬੰਧੀ ਤਿਆਰੀਆਂ ਮੁਕੰਮਲ - ਮੁਕਤਸਰ ਸਾਹਿਬ
🎬 Watch Now: Feature Video
ਮੁਕਤਸਰ ਸਾਹਿਬ: ਮਾਘੀ ਮੇਲੇ ਮੌਕ ਸਰੁੱਖਿਆ ਤੇ ਆਵਾਜਾਈ ਸਬੰਧੀ ਕੀਤੀਆਂ ਜਾ ਰਹੀਆਂ ਅਗਾਊਂ ਤਿਆਰੀਆਂ ਸਬੰਧੀ ਆਈਜੀ ਕੌਸ਼ਤੁਬ ਸ਼ਰਮਾ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਪੁਲਸ ਕਪਤਾਨ ਕੁਲਵੰਤ ਰਾਏ ਮੌਜੂਦ ਰਹੇ। ਸਭ ਤੋਂ ਪਹਿਲਾਂ ਆਈਜੀ ਕੌਸ਼ਤੁਬ ਸ਼ਰਮਾ ਗੁਰਦੁਆਰਾ ਸਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਬਾਰੇ ਵਿਸ਼ੇਸ਼ ਤੌਰ ’ਤੇ ਬੈਠਕ ਕੀਤੀ ਗਈ। ਇਸ ਮੌਕੇ ਆਈਜੀ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀ ਪਾਰਕਿੰਗ ਵਾਸਤੇ ਵਿਸ਼ੇਸ਼ ਥਾਵਾਂ ਨਿਰਧਾਰਿਤ ਕੀਤੀਆ ਗਈਆ ਹਨ। ਜਿਸ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਸੰਬਧੀ ਕੋਈ ਸਮੱਸਿਆ ਨਹੀਂ ਆਏਗੀ। ਉਨ੍ਹਾਂ ਦੱਸਿਆ ਕਿ ਮਾਘੀ ਮੇਲੇ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਵਿਸ਼ੇਸ਼ ਡਰੋਨ ਕੈਮਰਿਆਂ ਰਾਂਹੀ ਨਿਗ੍ਹਾ ਰੱਖੀ ਜਾਵੇਗੀ।