ਪੁਲਿਸ ਵੱਲੋਂ ਇੱਕ ਪਿਸਟਲ ਅਤੇ ਕਾਰ ਸਣੇ 2 ਕਾਬੂ - ਪਿਸਟਲ ਅਤੇ ਕਾਰ ਸਣੇ 2 ਕਾਬੂ
🎬 Watch Now: Feature Video
ਅੰਮ੍ਰਿਤਸਰ:ਬਿਆਸ ਪੁਲਿਸ (Beas Police) ਵੱਲੋਂ ਦੋ ਨੌਜਵਾਨ ਇਕ ਪਿਸਟਲ (Pistol) ਅਤੇ ਕਾਰ (car) ਸਣੇ ਕਾਬੂ ਕੀਤਾ ਹੈ।ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਹਰਜੀਤ ਸਿੰਘ ਸਿੰਘ ਖਹਿਰਾ ਦੀ ਅਗਵਾਈ ਹੇਠ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸੰਬੰਧ ਵਿੱਚ ਮਾਤਾ ਗੰਗਾ ਟੀ ਪੁਆਇੰਟ ਬਾਬਾ ਬਕਾਲਾ ਸਾਹਿਬ ਮੌਜੂਦ ਸਨ ਕਿ ਇਸ ਦੌਰਾਨ ਬਾਬਾ ਬਕਾਲਾ ਸਾਹਿਬ ਤਰਫੋਂ ਆ ਰਹੀ ਇੱਕ ਕਾਰ ਚ ਸਵਾਰ ਦੋ ਨੌਜਵਾਨਾਂ ਨੇ ਘਬਰਾ ਕੇ ਗੱਡੀ ਪਿੱਛੇ ਵੱਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਲੈਣ ਤੇ 30 ਬੋਰ ਪਿਸਟਲ ਬਰਾਮਦ ਹੋਇਆ।ਜਿਸ ਸਬੰਧੀ ਪੁੱਛਗਿੱਛ ਕਰਨ ਤੇ ਉਕਤ ਨੌਜਵਾਨ ਕੋਈ ਕਾਗਜਾਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਨੰ 271, ਅਸਲਾ ਐਕਟ ਤਹਿਤ ਥਾਣਾ ਬਿਆਸ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।