ਪੁਲਿਸ ਵੱਲੋਂ ਨਸ਼ੇ ਸਮੇਤ 3 ਤਸਕਰ ਗ੍ਰਿਫਤਾਰ - 3 ਤਸਕਰ ਗ੍ਰਿਫਤਾਰ
🎬 Watch Now: Feature Video
ਲੁਧਿਆਣਾ: ਵਧ ਰਹੀ ਬੇਰੁਜ਼ਗਾਰੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਜੁਰਮ ਦੀ ਦੁਨੀਆ ਵੱਲ ਧੱਕ ਰਹੀ ਹੈ ਇਸ ਦੀ ਤਾਜ਼ਾ ਉਦਾਹਰਨ ਲੁਧਿਆਣਾ ਵਿੱਚ ਵੇਖਣ ਨੂੰ ਮਿਲੀ ਜਦੋਂ ਪੁਲਿਸ (Police) ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਆਪਣੇ ਟਰੱਕ ਹਨ ਅਤੇ ਇੱਕ ਮੁਲਜ਼ਮ ਨੇ ਤਾਂ ਸਿਵਲ ਇੰਜਨੀਅਰਿੰਗ ਡਿਪਲੋਮਾ ਕੀਤਾ ਹੋਇਆ ਹੈ ਅਤੇ ਇਹ ਤਿੰਨੋਂ ਹੀ ਇਲਾਕਿਆਂ ਵਿੱਚ ਭੁੱਕੀ ਦੀ ਸਪਲਾਈ ਕਰ ਰਹੇ ਸਨ। ਮੁਲਜ਼ਮਾਂ ਤੋਂ 1 ਇੱਕ ਕੁਇੰਟਲ ਭੁੱਕੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਬੀਤੇ ਡੇਢ ਸਾਲ ਤੋਂ ਇਹ ਨਸ਼ੇ ਦੀ ਸਪਲਾਈ ( drug smugglers) ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਟਰੱਕਾਂ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਦੇ ਵਿੱਚ ਭੁੱਕੀ ਬਰਾਮਦ ਹੋਈ ਹੈ।