896 ਚਾਈਨਾ ਡੋਰ ਦੇ ਰੋਲ ਸਮੇਤ 2 ਕਾਬੂ

By

Published : Jan 8, 2022, 8:17 AM IST

thumbnail
ਅੰਮ੍ਰਿਤਸਰ: ਪੁਲਿਸ ਥਾਣਾ ਲੋਪੋਕੇ ਵੱਲੋਂ ਖੂਨੀ ਡੋਰ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਨੂੰ 14 ਪੇਟੀਆਂ ਖੂਨੀ ਡੋਰ ਸਮੇਤ ਕਾਬੂ ਕਰ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਲੋਪੋਕੇ ਦੇ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਓਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਨਪ੍ਰੀਤ ਸਿੰਘ ਅਤੇ ਸਤਬੀਰ ਸਿੰਘ ਦੋਵੇਂ ਸਾਥੀ ਨਿਵਾਸੀ ਅੰਮ੍ਰਿਤਸਰ ਖੂਨੀ ਡੋਰ ਵੇਚਣ ਦਾ ਧੰਦਾ ਕਰਦੇ ਹਨ ਅਤੇ ਗੱਟੁਆਂ ਨਾਲ ਭਰੀ ਗੱਡੀ ਨੂੰ ਲੈ ਕੇ ਇਲਾਕੇ ਵਿੱਚ ਵੇਚਣ ਆ ਰਹੇ ਹਨ। ਜਿਸ ਤੋਂ ਬਾਅਦ ਓਹਨਾਂ ਵੱਲੋਂ ਦੋਨਾਂ ਨੂੰ ਕਾਬੂ ਕਰ ਤਲਾਸ਼ੀ ਲੈਣ 'ਤੇ 14 ਪੇਟੀਆਂ 'ਚ ਕੁੱਲ 896 ਗੱਟੂ ਬ੍ਰਾਮਦ ਕਰ ਦੋਵਾਂ 'ਤੇ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.