ਬੁਲਟ ‘ਤੇ ਪਟਾਕੇ ਵਜਾਉਣ ਵਾਲਿਆਂ ‘ਤੇ ਪੁਲਿਸ ਦਾ ਐਕਸ਼ਨ - ਪੁਲਿਸ ਪ੍ਰਸ਼ਾਸਨ
🎬 Watch Now: Feature Video
ਪਟਿਆਲਾ: ਘੁੰਮਣ ਘੁੰਮਾਉਣ ਨੂੰ ਤਾਂ ਥਾਰ ਰੱਖੀ ਆ ਬੁਲਟ (bullet) ਤਾਂ ਰੱਖਿਆ ਪਟਾਕੇ ਪਾਉਣ ਨੂੰ। ਇਸ ਗਾਣੇ ਤੋਂ ਬਾਅਦ ਹਰ ਨੌਜਵਾਨ ਆਪਣੇ ਬੁਲਟ ‘ਤੇ ਪਟਾਕੇ ਪਾਉਣ ਵਿੱਚ ਇੱਕ ਦੂਜੇ ਤੋਂ ਮੋਹਰੀ ਵਿਖਾਈ ਦੇ ਰਿਹਾ ਹੈ। ਭਾਵੇਂ ਕਿ ਪੁਲਿਸ ਪ੍ਰਸ਼ਾਸਨ (Police administration) ਵੱਲੋਂ ਸਮੇਂ ਸਮੇਂ ‘ਤੇ ਇਨ੍ਹਾਂ ਵਿਗੜੇ ਹੋਏ ਨੌਜਵਾਨ ਲੜਕਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਪਰ ਫਿਰ ਵੀ ਨੌਜਵਾਨ ਪੀੜ੍ਹੀ ਸੁਧਰਨ ਨੂੰ ਤਿਆਰ ਹੀ ਨਹੀਂ। ਇਸਦੇ ਤਹਿਤ ਨਾਭਾ ਦੇ ਬੌੜਾਂ ਗੇਟ ਚੌਕ ਵਿਖੇ ਟ੍ਰੈਫਿਕ ਪੁਲਿਸ (Traffic police) ਵੱਲੋਂ ਬੁਲੇਟ ਦੇ ਪਟਾਕੇ ਵਜਾਉਣ ਵਾਲੇ ਮੋਟਰਸਾਇਕਲਾਂ ਦੇ ਸਾਲੈਂਸਰ ਉਤਾਰ ਲਏ ਅਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ। ਟ੍ਰੈਫਿਕ ਇੰਚਾਰਜ ਕੇਸਰ ਸਿੰਘ ਨੇ ਦੱਸਿਆ ਕਿ ਬੁਲਟ ਦੇ ਪਟਾਕਿਆਂ ਦੇ ਕਾਰਨ ਹਰ ਕੋਈ ਡਰ ਦੇ ਮਾਰੇ ਘਬਰਾ ਜਾਂਦਾ ਸੀ।