ਨਿਊ ਚੰਡੀਗੜ੍ਹ 'ਚ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - ਨਿਊ ਚੰਡੀਗੜ੍ਹ
🎬 Watch Now: Feature Video
ਮੋਹਾਲੀ: ਨਿਊ ਚੰਡੀਗੜ੍ਹ ਵਿਖੇ ਪੀਜੀਆਈ ਵਿੱਚ ਕੰਮ ਕਰ ਰਹੇ ਵਿਅਕਤੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਇਸ ਬਾਬਤ ਜਦੋਂ ਬੂਥਗੜ੍ਹ ਦੇ ਐਸਐਮਓ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 35 ਸਾਲਾ ਵਿਅਕਤੀ ਨਿਊ ਚੰਡੀਗੜ੍ਹ ਓਮੈਕਸ ਸਿਟੀ ਵਿਖੇ ਫਲੈਟ ਵਿੱਚ ਰਹਿੰਦਾ ਹੈ। ਇਹ ਵਿਅਕਤੀ ਇੱਥੇ ਇਕੱਲਾ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦਾ 29 ਤਰੀਖ਼ ਨੁੰ ਕੋਰੋਨਾ ਦਾ ਟੈਸਟ ਕੀਤਾ ਗਿਆ ਸੀ ਅਤੇ ਅੱਜ ਉਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪਹੁੰਚ ਕੇ ਨਿਊ ਚੰਡੀਗੜ੍ਹ ਦੀ ਬਿਲਡਿੰਗ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਪੂਰੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ।