ਗੈਸ ਏਜੰਸੀ ਵੱਲੋਂ ਲੋਕਾਂ ਨਾਲ ਠੱਗੀ - agency
🎬 Watch Now: Feature Video
ਜਲੰਧਰ:ਰੈਣਕ ਬਾਜ਼ਾਰ ਦੀ ਤੇਲ ਵਾਲੀ ਗਲੀ ਵਿਚ ਲੋਕਾਂ ਨੇ ਗੈਸ ਸਿਲੰਡਰ (Gas cylinder) ਦੀ ਡਿਲੀਵਰੀ ਕਰਨ ਵਿਅਕਤੀ ਦੇ ਸਿਲੰਡਰਾਂ ਨੂੰ ਤੋਲਿਆ ਤਾਂ ਸਿਲੰਡਰਾਂ ਵਿਚ 3-4 ਕਿਲੋ ਗੈਸ ਘੱਟ ਨਿਕਲੀ।ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਰੋਸ ਪਾਇਆ ਗਿਆ ਹੈ।ਸਥਾਨਕ ਲੋਕਾਂ ਨੇ ਗੈਸ ਏਜੰਸੀ (Gas agency) ਦੇ ਮਾਲਕ ਨੂੰ ਫੋਨ ਕੀਤਾ ਹੈ ਪਰ ਉਹ ਮੌਕੇ ਉਤੇ ਨਹੀਂ ਪਹੁੰਚਿਆਂ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੈਸ ਏਜੰਸੀ ਵਾਲੇ ਗੈਸ ਸਿੰਲਡਰਾਂ ਵਿਚ ਘੱਟ ਗੈਸ ਦੇ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਝੱਲ ਰਹੇ ਹਾਂ।