ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ, ਜ਼ਿੰਮੇਵਾਰ ਕੌਣ ?
🎬 Watch Now: Feature Video
ਲੁਧਿਆਣਾ: ਪਿਛਲੇ ਲੰਬੇ ਸਮੇਂ ਤੋਂ ਖੜ੍ਹਾ ਸੀਵਰੇਜ਼ ਦਾ ਗੰਦਾ ਪਾਣੀ ਭਿਆਨਕ ਬਿਮਾਰੀਆਂ ਨਾਲ ਸਥਾਨਕ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ। ਹਲਕਾ ਦੱਖਣੀ ਤੋਂ ਸ਼ਿਮਲਾਪੁਰੀ ਵਿਖੇ ਵਾਰਡ ਨੰਬਰ 33 ਦੇ ਹਾਲਾਤ ਬਦ ਤੋਂ ਵੀ ਬੱਦਤਰ ਹਨ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਬੇਹੱਦ ਹੀ ਮਜ਼ਬੂਰ ਹੋਏ ਪਏ ਹਨ। ਜਾਣਕਾਰੀ ਮੁਤਾਬਿਕ ਇਲਾਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਖੜ੍ਹਾ ਸੀਵਰੇਜ਼ ਦਾ ਗੰਦਾ ਪਾਣੀ ਭਿਆਨਕ ਬਿਮਾਰੀਆਂ ਨਾਲ ਸਥਾਨਕ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਵਾਰ ਇਲਾਕੇ ਦੇ ਕੌਂਸਲਰ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਪੱਕੇ ਤੌਰ ਤੇ ਇਸਦਾ ਹੱਲ ਨਹੀਂ ਕੀਤਾ ਜਾ ਰਿਹਾ। ਸਫਾਈ ਕਰਮਚਾਰੀ ਆਉਂਦੇ ਹਨ ਤੇ ਇਹ ਕਹਿ ਕੇ ਚਲੇ ਜਾਂਦੇ ਹਨ ਕਿ ਇਹ ਕੰਮ ਮਸ਼ੀਨ ਤੋਂ ਬਿਨਾਂ ਨਹੀਂ ਹੋਣਾ ਪਰ ਦੁਬਾਰਾ ਨਹੀਂ ਆਉਂਦੇ ਤੇ ਨਾ ਹੀ ਮਸ਼ੀਨ ਆਉਂਦੀ ਹੈ।