ਹੁਸ਼ਿਆਰਪੁਰ 'ਚ ਕਰਫਿਊ ਦੀਆਂ ਉੱਡਾਈਆਂ ਗਈਆਂ ਧੱਜੀਆਂ, ਪ੍ਰਸ਼ਾਸਨ ਚੁੱਪ - ਕੋਵਿਡ-19
🎬 Watch Now: Feature Video

ਹੁਸ਼ਿਆਰਪੁਰ: ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਉਣ ਕਾਰਨ ਕਰਫ਼ਿਊ ਲੱਗਾ ਦਿੱਤਾ ਗਿਆ ਹੈ। ਉੱਥੇ ਹੀ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਇਲੈਕਟ੍ਰੋਨਿਕ, ਕੱਪੜਿਆਂ ਤੇ ਜੁੱਤੀਆਂ ਦੀਆਂ ਦੁਕਾਨਾਂ ਹਾਲੇ ਵੀ ਖੋਲ੍ਹੀਆਂ ਹੋਈਆੰ ਹਨ। ਇਸ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਉੱਤੇ ਬਣਦੀ ਕਾਰਵਾਈ ਕਰਨ ਤਾਂ ਜੋ ਕੋਰੋਨਾ ਵਰਗੀ ਬਿਮਾਰੀ ਇਲਾਕੇ ਵਿੱਚ ਨਾ ਆ ਸਕੇ। ਇਸ ਦੇ ਨਾਲ ਐਸਡੀਐਮ ਨੇ ਕਿਹਾ ਕਿ ਜੇ ਲੋਕ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।