ਦੇਸ਼ ਦਾ ਵਿਕਾਸ ਚਾਹੀਦਾ ਹੈ ਤਾਂ ਮੋਦੀ ਹੀ ਪ੍ਰਧਾਨ ਮੰਤਰੀ ਬਣੇ: ਪ੍ਰਕਾਸ਼ ਸਿੰਘ ਬਾਦਲ - online punjabi news
🎬 Watch Now: Feature Video
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਅਤੇ ਬੀਜੇਪੀ ਦੀ ਸਾਂਝੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਹੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਚਲਾਉਣ ਦਾ ਕਾਫ਼ੀ ਚੰਗਾ ਤਜ਼ੁਰਬਾ ਹੈ ਇਸ ਲਈ ਦੇਸ਼ ਦੀ ਬਾਗਡੋਰ ਮੋਦੀ ਹੀ ਸੰਭਾਲਣ ਇਸ ਦੀ ਉਹ ਰਾਤ ਦਿਨ ਪ੍ਰਾਰਥਨਾ ਕਰਦੇ ਹਨ।