ਪਟਿਆਲਾ ਦੇ ਸਿਵਲ ਲਾਈਨ ਇਲਾਕੇ 'ਚ ਸਾਹਮਣੇ ਆਇਆ ਕੋਰੋਨਾ ਪੌਜ਼ੀਟਿਵ ਮਰੀਜ਼ - ਕੋਵਿਡ-19
🎬 Watch Now: Feature Video
ਪਟਿਆਲਾ: ਬੀਤੀ ਦਿਨੀਂ 11 ਅਪ੍ਰੈਲ ਨੂੰ ਪਟਿਆਲਾ 'ਚ ਲਏ ਗਏ 24 ਸੈਂਪਲਾਂ ਵਿੱਚੋਂ 23 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1 ਮਰੀਜ਼ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਸਿਵਲ ਲਾਈਨ ਇਲਾਕੇ ਦੇ ਸਰਕਾਰੀ ਕੁਆਟਰ 'ਚ ਰਹਿਣ ਵਾਲਾ 35 ਸਾਲਾ ਵਿਅਕਤੀ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਪੀੜਤ ਦੇ ਸਪੰਰਕ ਵਿੱਚ ਆਏ 6 ਲੋਕਾਂ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਦੂਰ ਤੋਂ ਸੰਪਰਕ ਵਿੱਚ ਆਉਣ ਵਾਲੇ 7 ਵਿਅਕਤੀਆਂ ਨੂੰ ਘਰਾਂ ਵਿੱਚ ਹੀ 14 ਦਿਨ ਲਈ ਕੁਆਰੰਟਾਈਨ ਕੀਤਾ ਗਿਆ ਹੈ।