Watch Video: NRI ਦੱਸ ਭਾਰਤੀ ਕਰੰਸੀ ਦੇਖਣ ਬਹਾਨੇ ਮਾਰੀ ਠੱਗੀ - NRI
🎬 Watch Now: Feature Video
ਲੁੱਟਾਂ ਖੋਹਾਂ ਦੀਆਂ ਵਰਦਾਤਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਘਟਨਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਪਤਾ ਟਰੇਡਿੰਗ ਕੰਪਨੀ ਤੇ ਮਲੇਰਕੋਟਲਾ ਬੀਜ ਸੈਂਟਰ ਨਾਂਅ ਦੇ ਸਟੋਰ ਤੋਂ ਠੱਗੀ ਕੀਤੀ ਗਈ ਹੈ। ਇਸ ਠੱਗੀ ਨੂੰ ਦੋ ਠੱਗਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਠੱਗਾਂ ਵੱਲੋਂ ਆਪਣੇ ਆਪ ਨੂੰ ਐੱਨਆਰਆਈ ਦੱਸਦਿਆਂ ਤੇ ਸਮਾਨ ਖ਼ਰੀਦਣ ਦੇ ਬਹਾਨੇ ਬੜੀ ਸਫ਼ਾਈ ਨਾਲ ਠੱਗੀ ਨੂੰ ਅੰਜਾਮ ਦਿੱਤਾ ਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਤਸਵੀਰਾਂ ਦੇ ਅਧਾਰ 'ਤੇ ਠੱਗਾ ਦੀ ਉੱਮਰ 50 ਤੋਂ 55 ਸਾਲ ਲੱਗ ਰਹੀ ਹੈ। ਦੱਸਣਯੋਗ ਹੈ ਕਿ ਠੱਗਾਂ ਵੱਲੋਂ ਇਹ ਠੱਗੀ ਭਾਰਤੀ ਕਰੰਸੀ ਦੀ ਪਹਿਚਾਣ ਕਰਨ ਦੇ ਬਹਾਨੇ ਮਾਰੀ ਗਈ। ਠੱਗਾਂ ਨੇ ਇੱਕ ਦੁਕਾਨ ਤੋਂ 28 ਹਜ਼ਾਰ ਤੇ ਦੂਜੀ ਦੁਕਾਨ ਤੋਂ 6 ਹਜ਼ਾਰ ਦੀ ਠੱਗੀ ਮਾਰੀ ਹੈ। ਪੁਲਿਸ ਨੇ ਦੁਕਾਨਦਾਰਾਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।