ਹੁਣ ਐਸਡੀਐਮ ਦਾ ਕਾਰਨਾਮਾ, ਦੁਕਾਨਦਾਰ ਦੇ ਜੜਿਆ ਥੱਪੜ - ਦੁਕਾਨਦਾਰ ਦੇ ਜੜਿਆ ਥੱਪੜ
🎬 Watch Now: Feature Video
ਮੱਧ ਪ੍ਰਦੇਸ਼:ਸ਼ਾਜਾਪੁਰ ਵਿੱਚ ਕੋਰੋਨਾ ਕਰਫਿਊ ਦੌਰਾਨ ਦੁਕਾਨ ਖੋਲ੍ਹਣ ਵਾਲੇ ਦੁਕਾਨਦਾਰ ਨੂੰ ਐਸਡੀਐਮ ਦੇ ਗੁੱਸੇ ਸ਼ਿਕਾਰ ਹੋਣਾ ਪੈ ਗਿਆ। ਨਿਯਮਾਂ ਦੀ ਉਲੰਘਣਾ ਨੂੰ ਲੈਕੇ ਐਸਡੀਐਮ ਨੇ ਦੁਕਾਨਦਾਰ ਤੇ ਥੱਪੜ ਜੜ ਦਿੱਤਾ. ਪ੍ਰਸ਼ਾਸਨ ਵਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ 31 ਮਈ ਤੱਕ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।ਦੁਕਾਨਦਾਰਾਂ ਵਲੋਂ ਲਗਾਤਾਰ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਜਿਸਦੇ ਚੱਲਦੇ ਹੀ ਐਸਡੀਐਮ ਮੰਜੂਸ਼ਾ ਵਿਕਰਾਂਤ ਪ੍ਰਸ਼ਾਸਨਿਕ ਅਮਲੇ ਦੇ ਨਾਲ ਦੁਕਾਨਾਂ ਨੂੰ ਬੰਦ ਕਰਨ ਪਹੁੰਚੀ।ਇਸ ਦੌਰਾਨ ਵਪਾਰੀ ਦੀ ਖੁੱਲ੍ਹੀ ਦੁਕਾਨ ਨੂੰ ਐਸਡੀਐਮ ਦਾ ਗੁੱਸਾ ਸੱਤਵੇਂ ਆਸਾਮਾਨ ਤੇ ਚੜ੍ਹ ਗਿਆ ਤੇ ਦੁਕਾਨਦਾਰ ਦੇ ਥੱਪੜ ਜੜ ਦਿੱਤਾ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।ਇਸ ਮੌਕੇ ਜਦੋਂ ਉਨ੍ਹਾਂ ਨਾਲ ਮੀਡੀਆ ਵਲੋਂ ਥੱਪੜ ਮਾਰਨ ਦਾ ਸੁਆਲ ਪੁੱਛਿਆ ਗਿਆ ਤਾਂ ਉਹ ਚੁੱਪ ਹੀ ਦਿਖਾਈ ਦਿੱਤੇ।