ਪੰਜਾਬ 'ਚ ਨਹੀਂ ਬਰਡ ਫ਼ਲੂ ਦਾ ਕੋਈ ਕੇਸ: ਅਸਿਸਟੈਂਟ ਡਾਇਰੈਕਟਰ ਪੋਲਟਰੀ
🎬 Watch Now: Feature Video
ਪਟਿਆਲਾ: ਬਰਡ ਫ਼ਲੂ ਦਾ ਖ਼ਤਰਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਅਸਿਸਟੈਂਟ ਡਾਇਰੈਕਟਰ ਪੋਲਟਰੀ ਰਵੀ ਗਾਬਾ ਨੇ ਕਿਹਾ ਕਿ ਅਜੇ ਤੱਕ ਪੰਜਾਬ 'ਚ ਕੋਈ ਕੇਸ ਨਹੀਂ ਆਇਆ ਪਰ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਰਡ ਫ਼ਲੂ ਲੋਕਾਂ 'ਚ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਜੇਕਰ ਮੀਟ-ਆਂਡੇ ਨੂੰ ਪਕਾ ਕੇ ਖਾਧੇ ਜਾਵੇ ਤਾਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਪੰਜਾਬ ਸਰਕਾਰ ਨੇ ਦਿਸ਼ਾ-ਨਿਰਦੇਸ਼ ਮੁਤਾਬਕ, ਪੋਲਟਰੀ ਫ਼ਾਰਮ ਤੇ ਮੀਟ ਸ਼ਾਪ 'ਚ ਅਹਿਤਿਆਤ ਵਰਤਣ ਲਈ ਲਈ ਕਿਹਾ ਗਿਆ ਹੈ।