ਖ਼ਬਰ ਦਾ ਅਸਰ : ਜਲੰਧਰ ਦੇ ਡੀਸੀ ਵੱਲੋਂ ਸਬਜ਼ੀ ਮੰਡੀ 'ਚ ਭਾਰੀ ਇੱਕਠ ਨਾ ਕਰਨ ਦੇ ਆਦੇਸ਼ ਜਾਰੀ - corona virus
🎬 Watch Now: Feature Video
ਜਲੰਧਰ: ਦੋ-ਦਿਨ ਪਹਿਲਾਂ ਈਟੀਵੀ ਭਾਰਤ ਵੱਲੋਂ ਜਲੰਧਰ ਸਬਜ਼ੀ ਮੰਡੀ ਦੀ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ। ਜਿਸ ਤੋਂ ਬਾਅਦ ਡੀਸੀ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਬਜ਼ਮੀ ਮੰਡੀ 'ਚ ਸਿਰਫ਼ ਉਹ ਹੀ ਲੋਕ ਖ਼ਰੀਦਦਾਰੀ ਕਰਨ ਪੁਜਣ ਜੋ ਕਿ ਸਬਜ਼ੀ ਵਿਕ੍ਰੇਤਾ ਹਨ। ਇਸ ਦੇ ਉਲਟ ਇਥੋਂ ਦੀ ਸਬਜ਼ੀ ਮੰਡੀ 'ਚ ਭਾਰੀ ਗਿਣਤੀ 'ਚ ਲੋਕ ਨਜ਼ਰ ਆਏ। ਈਟੀਵੀ ਭਾਰਤ ਵੱਲੋਂ ਖ਼ਬਰ ਨਸ਼ਰ ਕੀਤੇ ਜਾਣ ਮਗਰੋਂ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਨਿਯਮਾਂ ਨੂੰ ਤੋੜਨ ਵਾਲੇ ਪੰਜ ਆੜ੍ਹਤੀਆਂ ਦਾ ਲਾਇਸੈਂਸ ਕੈਂਸਲ ਕਰਦਿਆਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।