ਵਿਧਾਨ ਸਭਾ ਉੱਤਰੀ ‘ਚ ਕਾਂਗਰਸ ਦੇ ਨਵੇਂ ਲੀਡਰ ਨੇ ਠੋਕੀ ਦਾਅਵੇਦਾਰੀ - ਵਿਧਾਨ ਸਭਾ ਉੱਤਰੀ ‘ਚ ਕਾਂਗਰਸ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈ ਕੇ ਸਿਆਸਤ ਸਰਗਰਮ ਹੁੰਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਜਿੱਤ ਦੇ ਲਈ ਹਰ ਲੀਡਰ (Leader) ਜ਼ੋਰ ਲਗਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਈ ਨਵੇਂ ਉਮੀਦਵਾਰ ਆਪੋ-ਆਪਣੀ ਪਾਰਟੀ ਤੋਂ ਟਿਕਟ ਲੈਣ ਦੇ ਲਈ ਵੀ ਪੂਰਾ ਜ਼ੋਰ ਲਗਾ ਰਹੇ ਹਨ ਅਤੇ ਪਾਰਟੀ ਹਾਈਕਮਾਂਡ ਨੂੰ ਰੈਲੀਆਂ ਜ਼ਰੀਏ ਆਪਣੀ ਤਾਕਤ ਵੀ ਦਿਖਾ ਰਹੇ ਹਨ। ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ (Assembly constituency North) ਤੋਂ ਵਿਰਾਟ ਦੇਵਗਨ ਨੇ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਜਿਸ ਲਈ ਉਨ੍ਹਾਂ ਨੇ ਇੱਕ ਮੋਟਰਸਾਈਕਲ ਰੈਲੀ ਕਰਕੇ ਪਾਰਟੀ ਹਾਈਕਮਾਂਡ ਨੂੰ ਆਪਣੀ ਤਾਕਤ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਸ ਹਲਕੇ ਤੋਂ ਉਨ੍ਹਾਂ ਨੇ ਆਪਣੇ-ਆਪ ਨੂੰ ਇੱਕ ਮਜ਼ਬੂਤ ਲੀਡਰ ਵੀ ਕਿਹਾ ਹੈ।