ਰਾਸ਼ਨ ਨਾ ਮਿਲਣ 'ਤੇ ਲੋੜਵੰਦਾਂ ਨੇ ਫੂਡ ਸਪਲਾਈ ਦਫਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ - ਫੂਡ ਸਪਲਾਈ ਦਫਤਰ
🎬 Watch Now: Feature Video
ਅੰਮ੍ਰਿਤਸਰ : ਕੋਰੋਨਾ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਾਕਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹਇਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਦੇ ਕੀਤੇ ਵਾਅਦੇ ਉਸ ਸਮੇਂ ਝੂਠੇ ਪੈਂਦੇ ਨਜ਼ਰ ਆਏ ਜਦ ਜੰਡਿਆਲਾ ਗੁਰੂ ਦੇ ਫੂਡ ਸਪਲਾਈ ਵਿਭਾਗ ਦੇ ਬਾਹਰ ਕੁੱਝ ਗਰੀਬ ਪਰਿਵਾਰਾਂ ਨੇ ਧਰਨਾ ਕੀਤਾ। ਧਰਨੇ ਉੱਤੇ ਲੋੜਵੰਦ ਲੋਕਾਂ ਦਾ ਕਹਿਣਾ ਕਿ ਪਿਛਲੇ ਛੇ ਮਹੀਨੀਆਂ ਤੋਂ ਉਨ੍ਹਾਂ ਨੂੰ ਨਾਂ ਤੇ ਸਰਕਾਰੀ ਰਾਸ਼ਨ ਮਿਲਿਆ ਹੈ ਤੇ ਨਾਂ ਹੀ ਨੀਲੇ ਕਾਰਡ ਉੱਤੇ ਮਿਲਣ ਵਾਲੀ ਕਣਕ। ਮਦਦ ਕਰਨ ਦੀ ਬਜਾਏ ਪੰਜਾਬ ਸਰਕਾਰ ਨੇ ਕੁੱਝ ਲੋੜਵੰਦਾਂ ਦੇ ਨੀਲੇ ਕਾਰਡ ਰੱਦ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਉੱਤੇ ਗ਼ਲਤ ਢੰਗ ਨਾਲ ਸਰਕਾਰੀ ਰਾਸ਼ਨ ਵੰਡਣ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਇੰਝ ਤਾਂ ਉਹ ਵਾਇਰਸ ਨਾਲ ਨਹੀਂ ਸਗੋਂ ਭੁੱਖਮਰੀ ਨਾਲ ਮਰ ਜਾਣਗੇ। ਉਨ੍ਹਾਂ ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ 'ਤੇ ਕੁੱਝ ਔਰਤਾਂ ਨੂੰ ਧੱਕੇ ਦੇ ਕੇ ਦਫਤਰ ਬਾਹਰ ਕੱਢਣ ਦੇ ਦੋਸ਼ ਲਾਏ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਕੋਲੋਂ ਜਲਦ ਤੋਂ ਜਲਦ ਰਾਸ਼ਨ ਦੀ ਮੰਗ ਕੀਤੀ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਇਨ੍ਹਾਂ ਚੋਂ ਕੁਝ ਲੋਕ ਦੇ ਕਾਰਡ ਇੰਟਰਨੈਟ ਉੱਤੇ ਆਨਲਾਈਨ ਨਹੀਂ ਹਨ ਅਤੇ ਕੁਝ ਕਾਰਡ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਸਰਕਾਰੀ ਤਰੀਕੇ ਨਾਲ ਕੰਮ ਕਰ ਰਹੇ ਹਨ ਤੇ ਜਲਦ ਹੀ ਲੋੜਵੰਦਾਂ ਨੂੰ ਕਣਕ ਪਹੁੰਚਾ ਦਿੱਤੀ ਜਾਵੇਗੀ।