NDRF ਵੱਲੋਂ ਸਾਂਗਲੀ ਜ਼ਿਲ੍ਹੇ 'ਚ ਤੀਜੇ ਦਿਨ ਵੀ ਬਚਾਅ ਕਾਰਜ ਜਾਰੀ - ਮਹਾਰਾਸ਼ਟਰ
🎬 Watch Now: Feature Video
ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ 'ਚ ਐੱਨ.ਡੀ.ਆਰ.ਐੱਫ਼. ਦੀ ਬਠਿੰਡਾ ਟੀਮ ਵੱਲੋਂ ਤੀਜੇ ਦਿਨ ਵੀ ਰੈਸਕਿਊ ਆਪਰੇਸ਼ਨ ਜਾਰੀ ਹੈ। ਜਵਾਨਾਂ ਵੱਲੋਂ ਲਗਾਤਾਰ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਐੱਨ.ਡੀ.ਆਰ.ਐੱਫ ਵੱਲੋਂ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਇਸ ਬਾਰੇ ਟੀਮ ਦੇ ਕਮਾਂਡੈਂਟ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਅਗਲੇ ਹੁਕਮਾਂ ਤੱਕ ਮਹਾਰਾਸ਼ਟਰ ਵਿੱਚ ਹੀ ਤਾਇਨਾਤ ਰਹਿਣਗੀਆਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਦਦ ਦੇਣਗੀਆਂ।