ਨਗਰ ਕੀਰਤਨ ’ਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵਿਖਾਏ ਗੱਤਕੇ ਦੇ ਜ਼ੌਹਰ - ਆਲੌਕਿਕ ਨਗਰ ਕੀਰਤਨ
🎬 Watch Now: Feature Video
ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੂਬੇ ’ਚ ਵੱਖ-ਵੱਖ ਥਾਵਾਂ ਤੇ ਵਿਸ਼ਾਲ ਨਗਰ ਕੀਰਤਨ (Nagar Kirtan) ਸਜਾਏ ਗਏ। ਇਸੇ ਸਬੰਧ ਦੇ ਵਿੱਚ ਹੀ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ (Nagar Kirtan) ਦੀ ਸ਼ੁਰੂਆਤ ਕੀਤੀ ਗਈ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ’ਚ ਦੀ ਹੁੰਦਾ ਹੋਇਆ ਗੁਰਦਵਾਰਾ ਸਿੰਘ ਸਾਹਿਬ ਵਿਖੇ ਸਮਾਪਤ ਹੋਇਆ। ਇਸ ਆਲੌਕਿਕ ਨਗਰ ਕੀਰਤਨ (Nagar Kirtan) ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਇਸ ਨਗਰ ਕੀਰਤਨ (Nagar Kirtan) ਦੇ ਵਿੱਚ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੇ ਸ਼ਾਮਿਲ ਹੁੰਦੇ ਆਪਣੇ ਗੱਤਕੇ ਦੇ ਜ਼ੌਹਰ ਵੀ ਵਿਖਾਏ।