ਨਗਰ ਨਿਗਮ ਅਧਿਕਾਰੀਆਂ ਨੇ ਰੇਹੜੀ ਅਤੇ ਫੜ੍ਹੀਆਂ ਲਗਾਉਣ ਵਾਲੇ ਲੋਕਾਂ 'ਤੇ ਕੀਤੀ ਕਾਰਵਾਈ - Goods confiscated
🎬 Watch Now: Feature Video
ਜਲੰਧਰ: ਨਗਰ ਨਿਗਮ ਅਧਿਕਾਰੀਆਂ ਨੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਸੜਕਾਂ ਕੰਢੇ ਲਗਾਉਣ ਵਾਲੇ ਰੇਹੜੀ ਫੜ੍ਹੀਆਂ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ। ਨਗਰ ਨਿਗਮ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਕਾਰਨ ਫੜ੍ਹੀਆਂ ਅਤੇ ਰੇਹੜੀਆਂ ਲਗਾਉਣ ਵਾਲਿਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ। ਪਰ ਦੀਵਾਲੀ ਦੇ ਬਾਅਦ ਵੀ ਇਹ ਨਹੀਂ ਹੱਟ ਰਹੇ ਜਿਸ ਕਾਰਨ ਸੜਕ 'ਤੇ ਜਾਮ ਲੱਗਦਾ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਇੱਕ ਵੱਖਰੀ ਜਗ੍ਹਾ ਦਿੱਤੀ ਗਈ ਹੈ ਉਸ ਦੇ ਬਾਵਜੂਦ ਵੀ ਇਹ ਸੜਕਾਂ ਕੰਢੇ ਰੇਹੜੀ ਲਗਾਉਂਦੇ ਹਨ। ਅੱਜ ਇਨ੍ਹਾਂ ਦੇ ਨਾਂ 'ਤੇ ਕੋਈ ਚਲਾਨ ਕੱਟੇ ਗਏ ਹਨ ਅਤੇ ਨਾ ਹੀ ਕੋਈ ਜੁਰਮਾਨਾ ਪਾਇਆ ਗਿਆ ਹੈ ਪਰ ਇਨ੍ਹਾਂ ਦਾ ਸਾਮਾਨ ਜ਼ਬਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁੜ ਤੋਂ ਇੱਥੇ ਰੇਹੜੀਆਂ ਫੜੀਆਂ ਲਗਾਉਣਗੇ ਤੇ ਇਨ੍ਹਾਂ ਦਾ ਸਾਮਾਨ ਜ਼ਬਤ ਕਰ ਦਿੱਤਾ ਜਾਵੇਗਾ।