ਨਗਰ ਨਿਗਮ ਚੋਣਾਂ: ਗੁਰਦਾਸਪੁਰ 'ਚ ਹੋਈ ਝੜਪ - ਗੁਰਦਾਸਪੁਰ 'ਚ ਹੋਈ ਝੜਪ
🎬 Watch Now: Feature Video
ਗੁਰਦਾਸਪੁਰ: ਹੁਣ ਤੱਕ ਜ਼ਿਲ੍ਹੇ 'ਚ ਚੋਣਾਂ ਸਬੰਧੀ ਦੋ ਜਗ੍ਹਾ 'ਤੇ ਝਗੜੇ ਹੋ ਚੁੱਕੇ ਹਨ। ਨਿਗਮ ਬਟਾਲਾ 34 ਦੇ ਬੂਥ ਨੰਬਰ 76-77 ਦੇ ਬਾਹਰ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਸਮਰਥਕਾਂ ਅਤੇ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਵਿਚਕਾਰ ਝੜਪ ਹੋ ਗਈ। ਆਜ਼ਾਦ ਉਮੀਦਵਾਰ ਕਲਸੀ ਨੇ ਸੇਖੜੀ 'ਤੇ ਗੁੰਡਾਗਰਦੀ ਦੇ ਦੋਸ਼ ਲਗਾਏ। ਅਸ਼ਵਨੀ ਸੇਖੜੀ ਨੇ ਵੀ ਕਲਸੀ 'ਤੇ ਜਾਅਲੀ ਵੋਟਰ ਭੇਜਣ ਦੇ ਦੋਸ਼ ਲਗਾਏ। ਦੂਜੇ ਪਾਸੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੇ ਸ਼ਹਿਰ ਦੀਨਾਨਗਰ ਵਿੱਚ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਿਜੈ ਵੱਲੋਂ ਬੂਥ ਵਿੱਚ ਪੋਲਿੰਗ ਏਜੰਟ ਨਾ ਬਣਾਉਣ ਕਾਰਨ ਅਕਾਲੀ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਤਕਰਾਰਬਾਜ਼ੀ ਹੋਈ। ਜਾਣਕਾਰੀ ਮੁਤਾਬਕ ਵਾਰਡ ਨੰਬਰ 10 ਦੇ ਬੂਥ ਨੰਬਰ 12 ਵਿੱਚ ਅਕਾਲੀ ਦਲ ਵੱਲੋਂ ਦੂਜੇ ਵਾਰਡ ਦਾ ਪੋਲਿੰਗ ਏਜੰਟ ਬਿਠਾਉਣ ਨੂੰ ਲੈ ਕੇ ਝਗੜਾ ਹੋਇਆ।