ਜਨਮ ਅਸ਼ਟਮੀ ਮੌਕੇ ਮਾਂ ਨੇ 3 ਬੱਚਿਆਂ ਨੂੰ ਦਿੱਤਾ ਜਨਮ, ਪਰਿਵਾਰ ਵਾਲਿਆਂ 'ਚ ਖ਼ੁਸ਼ੀ ਦੀ ਲਹਿਰ - Mother gives birth to 3 children
🎬 Watch Now: Feature Video
ਜਲੰਧਰ ਵਿੱਚ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ 'ਤੇ ਸ਼ਾਹਕੋਟ ਦੀ ਇੱਕ ਔਰਤ ਨੇ ਤਿੰਨ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਖ਼ੁਸ਼ੀ ਬਾਰੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਬਾਰੇ ਬੱਚਿਆਂ ਦੇ ਪਿਤਾ ਨੇ ਕਿਹਾ ਕਿ ਜਨਮ ਅਸ਼ਟਮੀ ਮੌਕੇ ਉਨ੍ਹਾਂ ਦੇ ਘਰ 3 ਕ੍ਰਿਸ਼ਣ ਦੇ ਅਵਤਾਰ ਪੈਦਾ ਹੋਏ ਹਨ। ਜਾਣਕਾਰੀ ਮੁਤਾਬਕ ਸ਼ਾਹਕੋਟ ਦੇ ਰਹਿਣ ਵਾਲੇ ਅਜੇ ਕੁਮਾਰ ਦੇ ਪਹਿਲਾਂ ਇਕ ਢਾਈ ਸਾਲ ਦੀ ਕੁੜੀ ਹੈ ਜਿਸ ਤੋਂ ਬਾਅਦ ਹੁਣ ਬੇਰੀ ਹਸਪਤਾਲ ਵਿੱਚ 3 ਜੁੜਵਾ ਬੱਚਿਆਂ ਨੇ ਜਨਮ ਲਿਆ। ਉੱਥੇ ਡਾਕਟਰ ਸੀਮਾ ਬੇਰੀ ਦਾ ਕਹਿਣਾ ਹੈ ਕਿ 19 ਸਾਲ ਬਾਅਦ 3 ਬੱਚਿਆਂ ਨੇ ਇਕੱਠੇ ਜਨਮ ਲਿਆ ਹੈ ਤੇ ਤਿੰਨੋਂ ਬੱਚਿਆਂ ਦੀ ਹਾਲਤ ਠੀਕ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਵਧਾਈ ਦੇਣ ਲਈ ਮਰੀਜ਼ਾਂ ਦੀ ਤਾਦਾਦ ਨਾਲ ਹੀ ਸਟਾਫ਼ ਦਾ ਇਕੱਠ ਲੱਗ ਗਿਆ ਤੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ।