ਪੁੱਤ ਤੋਂ ਪਰੇਸ਼ਾਨ ਮਾਂ ਨੇ ਕੀਤੀ ਖੁਦਕੁਸ਼ੀ, ਕਰਦਾ ਸੀ ਤੰਗ - ਖੁਦਕੁਸ਼ੀ
🎬 Watch Now: Feature Video
ਜਲੰਧਰ: ਨਕੋਦਰ ਦੇ ਪਿੰਡ ਚੱਕ ਵੇਂਡਲ (Chuck Wendell) ਦੀ ਰਹਿਣ ਵਾਲੀ ਬਜ਼ੁਰਗ ਮਾਤਾ ਜੋਗਿੰਦਰ ਕੌਰ ਨੇ ਆਪਣੇ ਬੇਟੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ (Suicide) ਕਰ ਲਈ ਹੈ। ਬੇਟਾ ਜ਼ਮੀਨ ਲਈ ਪਰੇਸ਼ਾਨ ਕਰਦਾ ਸੀ ਜਿਸ ਕਰਕੇ ਮਾਂ ਨੇ ਖੌਫਨਾਕ ਕਦਮ ਚੁੱਕਿਆ।ਜੋਗਿੰਦਰ ਕੌਰ ਦੀ ਉਮਰ 78 ਸਾਲ ਦੀ ਸੀ। 5 ਭੈਣਾ ਦਾ ਇਕ ਭਰਾ ਸੀ।ਪੁਲਿਸ ਨੇ ਜੋਗਿੰਦਰ ਕੌਰ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ 306 ਦਾ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਵੱਲੋਂ ਮੰਗਲ ਸਿੰਘ ਅਤੇ ਉਸਦੀ ਪਤਨੀ ਕਸ਼ਮੀਰ ਕੌਰ ਅਤੇ ਸਾਲੇ ਮਨਦੀਪ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਮ੍ਰਿਤਕ ਜੋਗਿੰਦਰ ਕੌਰ ਦੀ ਧੀਆਂ ਨੇ ਦੱਸਿਆ ਹੈ ਕਿ ਸਾਡਾ ਭਰਾ ਮਾਂ ਨੂੰ ਜਮੀਨ ਲਈ ਤੰਗ ਪ੍ਰੇਸ਼ਾਨ ਕਰਦਾ ਸੀ।