ਦਰਦਨਾਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ - ਸਿਵਲ ਹਸਪਤਾਲ ਗੜ੍ਹਸ਼ੰਕਰ
🎬 Watch Now: Feature Video
ਹੁਸ਼ਿਆਰਪੁਰ: ਬੰਗਾ ਚੌਂਕ ਸਥਿਤ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਔਰਤ ਤੇ ਉਸ ਦੇ 2 ਸਾਲਾ ਪੁੱਤਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬੀਣੇਵਾਲ ਦਾ ਸੰਜੀਵ ਕੁਮਾਰ ਅਪਣੀ ਪਤਨੀ ਮੀਨਾਕਸ਼ੀ ਵਰਮਾ ਅਤੇ ਅਪਣੇ ਦੋ ਪੁੱਤਰਾਂ ਅਰੁਣਵ ਉਮਰ 2 ਸਾਲ ਅਤੇ ਰਾਘਵ ਕੁਮਾਰ ਉਮਰ 7 ਸਾਲ ਨਾਲ ਮੋਟਰਸਾਈਕਲ ਨੰਬਰ ਐਚ.ਪੀ 20 ਡੀ 9550 ਤੇ ਸਵਾਰ ਹੋਕੇ ਗੜ੍ਹਸ਼ੰਕਰ ਵਿਖੇ ਦਵਾਈ ਲੈਣ ਹੋਇਆ ਸੀ। ਜਦੋਂ ਇਹ ਵਾਪਿਸ ਰੇਲਵੇ ਫਾਟਕ ਨੇੜਿਓਂ ਲੰਘ ਰਹੇ ਸਨ ਤਾਂ ਸ਼੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਹੀ ਇੱਕ ਟਰਾਲੀ ਦੀ ਫੇਟ ਵੱਜਣ ਕਾਰਨ ਮੀਨਾਕਸ਼ੀ ਵਰਮਾ ਅਤੇ ਉਸ ਦੇ 2 ਸਾਲਾ ਪੁੱਤਰ ਅਰੁਣਵ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਅਤੇ 7 ਸਾਲ ਦਾ ਲੜਕਾ ਰਾਘਵ ਜਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ ਹੈ। ਚਾਲਕ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।