ਵਿਧਾਇਕ ਭਲਾਈਪੁਰ ਦੀ NHAI ਦੇ ਅਧਿਕਾਰੀਆਂ ਨਾਲ ਮੀਟਿੰਗ - ਵਿਧਾਇਕ ਸੰਤੋਖ ਸਿੰਘ ਭਲਾਈਪੁਰ
🎬 Watch Now: Feature Video
ਅੰਮ੍ਰਿਤਸਰ: ਕਸਬਾ ਰਈਆ ਵਿੱਖੇ ਨਵੇ ਬਣ ਰਹੇ ਪੁਲ ਦੇ ਸਬੰਧੀ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਨਹਿਰੀ ਵਿਸ਼ਰਾਮ ਘਰ ਰਈਆ ਵਿੱਖੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਨਕਸ਼ਾ ਦੇਖਿਆ।ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ, ਕਿ ਕਿ ਉਹਨਾਂ 26 ਮਾਰਚ 2018 ਨੂੰ ਵਿਧਾਨ ਸਭਾ ਵਿੱਚ ਪੁਲ ਦੁਬਾਰਾ ਬਣਾਉਣ ਲਈ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਸਬਾ ਰਈਆ ਦੋ ਭਾਗਾ ਵਿੱਚ ਵੰਡਿਆ ਗਿਆ। ਰਈਆ ਵਿੱਚ ਉੱਥੇ 10 ਤੋ 12 ਸਕੂਲ, ਇੱਕ ਲੜਕੀਆਂ ਦਾ ਕਾਲਜ, ਏਸ਼ੀਆ ਦੀ ਤੀਸਰੀ ਸਭ ਤੋ ਵੱਡੀ ਅਨਾਜ ਮੰਡੀ ਹੈ, ਅਤੇ ਪਿਲਰਾਂ ਵਾਲਾ ਪੁਲ ਨਾ ਹੋਣ ਕਰਕੇ ਲੋਕਾਂ ਨੂੰ 2 ਕਿਲੋਮੀਟਰ ਤੋਂ ਘੁੰਮਕੇ ਆਉਣਾਂ ਪੈਂਦਾ ਹੈ। ਦੂਸਰਾ ਪੁਲ ਨਾ ਹੋਣ ਕਰਕੇ ਆਏ ਦਿਨ ਰੋਡ ਤੇ ਜਾਮ ਲਗਾ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ, ਉਨ੍ਹਾਂ ਕਿਹਾ, ਕਿ ਪੁਲ ਦੇ ਸੰਬੰਧ ਵਿੱਚ ਸਪੀਕਰ ਸਾਹਿਬ ਨੇ ਦੁਬਾਰਾ ਟਾਈਮ ਦਿੱਤਾ ਤੇ ਮੇਰੀ ਗੱਲ ਸੁਣੀ। ਮੰਤਰੀ ਸਾਹਿਬ ਨੇ ਸੰਬਧਿਤ ਮਹਿਕਮੇ ਨੂੰ ਪੱਤਰ ਲਿਖਕੇ ਭੇਜਿਆ, ਮਹਿਕਮੇ ਨੇ ਇਸ 'ਤੇ ਵਿਚਾਰ ਕਰਕੇ ਤੱਸਲੀ ਬਖਸ਼ ਜਵਾਬ ਦੇ ਕੇ ਪੁਲ ਬਣਾਉਂਣ ਦਾ ਕੰਮ ਸ਼ੁਰੂ ਕੀਤਾ ਹੈ।