ਪ੍ਰਵਾਸੀ ਮਜ਼ਦੂਰਾਂ ਨੂੰ ਪਏ ਖਾਣ-ਪੀਣ ਦੇ ਲਾਲੇ, ਚੰਡੀਗੜ੍ਹ ਪ੍ਰਸ਼ਾਸਨ ਤੋਂ ਲਾਈ ਮਦਦ ਦੀ ਗੁਹਾਰ - Chandigarh news
🎬 Watch Now: Feature Video
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਬੱਸਾਂ ਰਾਹੀ ਲੋਕਾਂ ਤੱਕ ਰਾਸ਼ਨ, ਸਬਜ਼ੀਆਂ ਪਹੁੰਚਾਈਆਂ ਜਾ ਰਹੀਆਂ ਹਨ। ਅਜਿਹੇ 'ਚ ਕਰਫਿਊ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ। ਇਹ ਉਹ ਮਜ਼ਦੂਰ ਹਨ ਜੋ ਪੂਰਾ ਦਿਨ ਕਮਾਈ ਕਰਦੇ ਹਨ ਤੇ ਫਿਰ ਉਹ ਰਾਤ ਨੂੰ ਰੋਟੀ ਖਾਉਂਦੇ ਹਨ। ਕਰਫਿਊ ਕਾਰਨ ਇਨ੍ਹਾਂ ਮਜ਼ਦੂਰਾਂ ਨੂੰ ਰੋਟੀ ਤੱਕ ਨਸੀਬ ਨਹੀਂ ਹੋ ਪਾ ਰਹੀ ਹੈ। ਈਟੀਵੀ ਭਾਰਤ ਨੇ ਜਦੋਂ ਇਨ੍ਹਾਂ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਆਪਣੇ ਘਰ ਭੇਜ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਦੀ 2 ਸਮੇਂ ਦੀ ਰੋਟੀ ਦਾ ਇੰਤਜ਼ਾਮ ਕੀਤਾ ਜਾਵੇ, ਅਜਿਹਾ ਨਾ ਕੀਤਾ ਗਿਆ ਤਾਂ ਉਹ ਭੁੱਖ ਨਾਲ ਮਰ ਜਾਣਗੇ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਕੋਲੋ ਜਿਨ੍ਹੇ ਵੀ ਪੈਸੇ ਸਨ ਉਹ ਸਾਰੇ ਪੈਸੇ ਖਰਚ ਹੋ ਚੁੱਕੇ ਹਨ।