ਪਟਿਆਲਾ ਤੋਂ ਯੂਪੀ ਦੇ 1200 ਮਜ਼ਦੂਰਾਂ ਨੂੰ ਲੈ ਕੇ ਖ਼ਾਸ ਟ੍ਰੇਨ ਹੋਈ ਰਵਾਨਾ - ਪ੍ਰਵਾਸੀ ਮਜ਼ਦੂਰ
🎬 Watch Now: Feature Video
ਪਟਿਆਲਾ: ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ 'ਤੇ ਆਪਣੀ ਘਰ ਵਾਪਸੀ ਦੇ ਚਾਹਵਾਨ ਯੂਪੀ ਦੇ ਆਜਮਗੜ੍ਹ ਜ਼ਿਲ੍ਹੇ ਦੇ 1200 ਮਜ਼ਦੂਰਾਂ ਨੂੰ ਪਟਿਆਲਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ। ਡੀਸੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਸ ਅੱਡੇ ਵਿਖੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਪੂਰੇ ਇਹਤਿਆਤ ਨਾਲ ਕੀਤੇ ਪ੍ਰਬੰਧਾਂ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ ਕੀਤੀ।