ਕੇਨ ਕਮਿਸ਼ਨਰ ਤੇ ਕਿਸਾਨਾਂ 'ਚ ਹੋਈ ਮੀਟਿੰਗ - ਹੁਸ਼ਿਆਰਪੁਰ
🎬 Watch Now: Feature Video
ਹੁਸ਼ਿਆਰਪੁਰ: ਮੁਕੇਰੀਆਂ ਵਿਖੇ ਕਿਸਾਨ ਅਤੇ ਕੇਨ ਕਮਿਸ਼ਨਰ ਦੇ ਵਿੱਚ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਮਿੱਲ ਮੈਨਜਮੈਂਟ ਵੀ ਸ਼ਾਮਲ ਹੋਏ। ਉਹਨਾਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਗੱਲ ਕੀਤੀ। ਕਿ ਜਿਸ ਤਰ੍ਹਾਂ ਕੈਲੰਡਰ ਸਿਸਟਮ ਸਹੀ ਨਹੀਂ ਹੈ, ਪਰਚੀਆਂ ਸਹੀ ਨ੍ਹੀਂ ਮਿਲਦੀਆਂ, ਉਸਦੇ ਨਾਲ ਹੀ ਗੰਨੇ ਦੀ ਮਿੱਲ ਦੀ ਬਕਾਇਆ ਰਾਸ਼ੀ ਨੂੰ ਲੈ ਕੇ। ਉੱਥੇ ਹੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀਆਂ ਮਿੱਲਾਂ 15 ਨਵੰਬਰ ਨੂੰ ਚੱਲਣੀਆਂ ਹਨ। ਉਹ 1 ਨਵੰਬਰ ਨੂੰ ਚੱਲਣੀਆਂ ਚਾਹੀਦੀਆਂ ਹਨ। ਕਿਸਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਗੰਨਾ ਬਾਹਰਲੇ ਖੇਤਰ ਦਾ ਉਹ ਬਾਅਦ 'ਚ ਲੈਣਾ ਚਾਹੀਦਾ ਹੈ। ਪਹਿਲਾਂ ਆਪਣੇ ਖੇਤਰ ਦਾ ਗੰਨਾ ਲੈਣਾ ਚਾਹੀਦਾ ਹੈ। ਇਹ ਪ੍ਰਬੰਧ ਮਿੱਲ ਮੈਨਜਮੈਂਟ ਨੂੰ ਕਰਨਾ ਚਾਹੀਦਾ ਹੈ। ਉੱਥੇ ਹੀ ਕੇਨ ਕਮਿਸ਼ਨ ਦੇ ਉੱਚ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਕਿਸੇ ਕਿਸਾਨ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦੇਵਾਂਗੇ।