ਮੌੜ ਮੰਡੀ ਹਾਦਸਾ: 5 ਨੌਜਵਾਨਾਂ ਦਾ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ - funeral of 5
🎬 Watch Now: Feature Video
ਤਲਵੰਡੀ ਸਾਬੋ: ਬੀਤੇ ਕੱਲ੍ਹ ਮੌੜ ਮੰਡੀ ਲਾਗੇ ਇੱਕ ਹਾਦਸੇ ਵਿੱਚ ਮਾਰੇ ਗਏ ਹਲਕਾ ਤਲਵੰਡੀ ਸਾਬੋ ਦੇ ਪਿੰਡ ਜੱਜਲ, ਮਲਕਾਣਾ ਅਤੇ ਜੋਗੇਵਾਲਾ ਦੇ 5 ਨੌਜਵਾਨਾਂ ਦਾ ਸਸਕਾਰ ਕੀਤਾ ਗਿਆ, ਜਿਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ। ਦੱਸਣਾ ਬਣਦਾ ਹੈ ਕਿ ਸੜਕ ਹਾਦਸੇ ਵਿੱਚ ਪਿੰਡ ਜੱਜਲ ਦੇ 3 ਨੌਜਵਾਨ, ਮਲਕਾਣਾ ਦਾ ਇੱਕ ਅਤੇ ਜੋਗੇਵਾਲਾ ਦਾ ਇੱਕ ਨੌਜਵਾਨ ਮਾਰਿਆ ਗਿਆ ਹੈ ਜਦੋਂ ਕਿ ਜੱਜਲ ਦਾ ਇੱਕ ਨੌਜਵਾਨ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ। ਪੰਜੇ ਨੌਜਵਾਨਾਂ ਵਿੱਚੋਂ 3 ਮਾਪਿਆਂ ਦੇ ਇਕਲੌਤੇ ਪੁੱਤਰ ਸਨ।