ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਕਰਵਾਏ ਗਏ ਵਿਆਹ - ਮਾਤਾ ਪ੍ਰਕਾਸ਼ ਕੌਰ ਦੀ ਸਾਲਾਨਾ ਬਰਸੀ
🎬 Watch Now: Feature Video
ਫ਼ਿਲੌਰ: ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਦੇ ਆਗਮਨ ਦੀ ਖ਼ੁਸ਼ੀ ਨੂੰ ਸਮਰਪਿਤ ਅਤੇ ਮਾਤਾ ਪ੍ਰਕਾਸ਼ ਕੌਰ ਦੀ ਸਾਲਾਨਾ ਬਰਸੀ ਉੱਤੇ ਫਿਲੌਰ ਦੇ ਪਿੰਡ ਨੰਗਲ ਵਿਖੇ ਗੁਰਦੁਆਰਾ ਸਿੰਘਾ ਸ਼ਹੀਦਾਂ ਉੱਤੇ ਮਹਾਨ ਪੰਜ ਰੋਜ਼ਾ ਗੁਰਮਤਿ ਸਮਾਗਮ ਆਰੰਭ ਹੋਇਆ। ਸ਼ੁੱਕਰਵਾਰ ਰੋਜ਼ਾ ਤੋਂ ਇੱਕੀ ਸ੍ਰੀ ਆਖੰਡ ਪਾਠ ਸਾਹਿਬ ਜਪੁਜੀ ਸਾਹਿਬ ਪਾਠ ਆਰੰਭ ਹੋਏ ਹਨ। ਤੀਜੇ ਦਿਨ ਦੇ ਸਮਾਗਮ ਵਿੱਚ 25 ਆਖੰਡ ਪਾਠਾਂ ਦੇ ਭੋਗ ਪਏ ਹਨ ਇਸ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਗਰੀਬ ਕੁੜੀਆਂ ਦੇ ਆਨੰਦ ਕਾਰਜ ਕੀਤੇ ਗਏ।