ਮਾਨਸਾ ਸਿਹਤ ਵਿਭਾਗ ਨੇ ਪੁਲਿਸ ਨੂੰ ਮਿਲੀਆਂ ਗੁਪਤ ਸ਼ਿਕਾਇਤਾਂ ਨੂੰ ਲੈ ਕੇ ਕੀਤੀ ਚੈਕਿੰਗ - ਮਾਨਸਾ ਪੁਲਿਸ
🎬 Watch Now: Feature Video
ਮਾਨਸਾ: ਪੁਲਿਸ ਨੂੰ ਮਿਲੀਆਂ ਗੁਪਤ ਸ਼ਿਕਾਇਤਾਂ ਅਤੇ ਆਗਾਮੀ ਨਗਰ ਕੌਂਸਲ ਦੀਆਂ ਚੋਣਾਂ ਕਰਕੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਦੇ ਉੱਤੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨਾਲ ਮਿਲ ਕੇ ਅੱਜ ਚੈਕਿੰਗ ਕੀਤੀ ਗਈ। ਮਾਨਸਾ ਦੇ ਡਰੱਗ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਕੋਲ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੈਡੀਕਲ ਸਟੋਰ ਜਾਂ ਦੁਕਾਨਾਂ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵੋਟਾਂ ਅਤੇ 26 ਜਨਵਰੀ ਦੇ ਸਮਾਗਮ ਨੂੰ ਮੁੱਖ ਰੱਖਦੇ ਹੋਏ ਰੁਟੀਨ ਦੀ ਚੈਕਿੰਗ ਵੀ ਕੀਤੀ ਗਈ।