ਸਰਹਿੰਦ ਵਿਖੇ ਅਣਪਛਾਤੇ ਵਾਹਨ ਦੀ ਚਪੇਟ ’ਚ ਆਉਣ ਕਾਰਣ ਵਿਅਕਤੀ ਦੀ ਮੌਤ - Fatehgarh sahib
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਬੁੱਧਵਾਰ ਨੂੰ ਦੇਰ ਸ਼ਾਮ ਜੀਟੀ ਰੋਡ ਸਰਹਿੰਦ ਵਿਖੇ ਬੱਸ ਸਟੈਂਡ ਨੇੜੇ ਇੱਕ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਹੋ ਗਈ। ਇਸ ਸਬੰਧੀ ਥਾਣਾ ਸਰਹਿੰਦ ਦੇ ਹੌਲਦਾਰ ਸੁੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਅਨਾਜ ਮੰਡੀ ਸਰਹਿੰਦ ਨੇੜੇ ਇੱਕ ਵਿਅਕਤੀ ਦੀ ਅਣਪਛਾਤੇ ਟਰੱਕ ਦੀ ਚਪੇਟ ’ਚ ਆਉਣ ਕਾਰਣ ਮੌਤ ਹੋ ਗਈ ਹੈ। ਹਾਦਸੇ ਮਗਰੋਂ ਚਾਲਕ ਵਾਹਨ ਸਮੇਤ ਮੌਕੇ ’ਤੇ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਹਿਚਾਣ ਅਜੈ ਕੁਮਾਰ 32 ਵਾਸੀ ਪੂਰਨੀਆ ਜ਼ਿਲ੍ਹਾ ਛਪਰਾ, ਬਿਹਾਰ ਹਾਲ ਵਾਸੀ ਸਰਹਿੰਦ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਉਪਰੰਤ ਅਣਪਛਾਤੇ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।