ਜਲੰਧਰ: ਆਈਐੱਮਏ ਵੱਲੋਂ ਮਨਾਈ ਗਈ ਧੀਆਂ ਦੀ ਲੋਹੜੀ - Lohri Festival 2020
🎬 Watch Now: Feature Video
ਜਲੰਧਰ ਵਿਖੇ ਆਈਐੱਮਏ ਮਹਿਲਾ ਵਿੰਗ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ। ਨਵ ਜੰਮੀ ਬੱਚੀਆਂ ਦੇ ਨਾਲ ਆਈਐੱਮਏ ਦੇ ਹੋਮ ਡਾਕਟਰ ਵਿੰਗ ਦੀ ਡਾਕਟਰ ਜੈਸਮੀਨ ਕੌਰ ਵੱਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸ਼ਹਿਰ ਦੇ ਸਥਾਨਕ ਹੋਟਲ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ।ਮੀਡੀਆ ਦੇ ਨਾਲ ਗੱਲਬਾਤ ਕਰਦੇ ਜੈਸਮੀਨ ਨੇ ਕਿਹਾ ਕਿ ਉਹ ਪਿਛਲੇ 19 ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾ ਰਹੀ ਹੈ।