ਆਓ ਸਾਰੇ ਇਸ ਲੋੜਵੰਦ ਪਰਿਵਾਰ ਦੀ ਕਰੀਏ ਮਦਦ - need of help in tarn taran
🎬 Watch Now: Feature Video
ਤਰਨ ਤਾਰਨ: ਸਥਾਨਕ ਪਿੰਡ ਡੱਲ ਦਾ ਇਹ ਪਰਿਵਾਰ ਮਾੜੇ ਸਮੇਂ ਤੋਂ ਗੁਜ਼ਰ ਰਿਹਾ ਹੈ ਤੇ ਨਾਲ ਹੀ ਉਹ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਥਾਂ ਤੋਂ ਮਦਦ ਆਵੇਗੀ। ਇਸ ਪਰਿਵਾਰ ਦੀ ਗੱਲ ਕਰੀਏ ਤਾਂ ਇਸ ਪਰਿਵਾਰ 'ਚ ਇੱਕ ਬਜ਼ੁਰਹ ਮਾਤਾ, ਪਿਤਾ, ਵਿਧਵਾ ਤੇ ਉਸ ਦੀਆਂ ਤਿੰਨ ਧੀਆਂ ਹਨ। ਦੱਸ ਦਈਏ ਕਿ ਬਜ਼ੁਰਗ ਮਾਤਾ ਪਿਤਾ ਦੇ ਪੁੱਤਰ ਦੀ ਮੌਤ ਇੱਕ ਨਾਮੁਰਾਦ ਬਿਮਾਰੀ ਨਾਲ ਹੋ ਗਈ ਸੀ। ਪਹਿਲਾਂ ਛੋਟੇ ਮੋਟੇ ਕੰਮ ਕਰ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਹੋ ਰਿਹਾ ਸੀ ਪਰ ਹੁਣ ਮਾਤਾ ਪਿਤਾ ਬਜ਼ੁਰਗ ਹੋ ਗਏ ਹਨ ਤੇ ਉਨ੍ਹਾਂ ਨੂੰ ਭੁੱਖੇ ਰਹਿਣਾ ਪੈ ਰਿਹਾ ਹੈ।