ਚੰਡੀਗੜ੍ਹ ਦੇ ਵਿਕਾਸ ਨਗਰ ਵਿੱਚ ਚੱਲ ਰਿਹਾ ਪੰਜ ਹਜ਼ਾਰ ਲੋਕਾਂ ਦਾ ਲੰਗਰ - ਚੰਡੀਗੜ੍ਹ ਵਿੱਚ ਲੰਗਰ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਦਿਹਾੜੀ ਦਾਰ ਲੋਕ ਇੱਕ ਵਖਤ ਦੀ ਰੋਟੀ ਨੂੰ ਵੀ ਤਰਸ ਗਏ ਹਨ। ਇਸੇ ਲਈ ਉਨ੍ਹਾਂ ਦੀ ਖਾਣੇ ਦੀ ਕਮੀ ਦੂਰ ਕਰਨ ਲਈ ਸਰਕਾਰ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਹਰ ਮਦਦ ਲ਼ਈ ਅੱਗੇ ਆ ਰਹੀਆਂ ਹਨ। ਚੰਡੀਗੜ੍ਹ ਦੇ ਮੌਲੀ ਜਾਗਰਾਂ ਪਿੰਡ ਦੇ ਕੋਲ ਵਿਕਾਸ ਨਗਰ ਸਲਮ ਇਲਾਕੇ ਵਿੱਚ ਰੌਣਕ ਫਾਊਂਡੇਸ਼ਨ ਅਤੇ ਇਸ ਵਾਰਡ ਦੇ ਪਾਰਸ਼ਦ ਅਨਿਲ ਕੁਮਾਰ ਦੂਬੇ ਵਿਕਾਸ ਨਗਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਹਰ ਰੋਜ਼ ਪੰਜ ਹਜ਼ਾਰ ਲੋਕਾਂ ਦਾ ਖਾਣਾ ਬਣਾ ਰਹੇ ਹਨ।