ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਜੈਤੋ ਪਹੁੰਚਣ 'ਤੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ - OP Soni
🎬 Watch Now: Feature Video
ਫਰੀਦਕੋਟ: ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ (Deputy Chief Minister OP Soni) ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ 'ਚ ਦੌਰੇ 'ਤੇ ਸਨ। ਜਿੰਨਾਂ ਦਾ ਜਿਥੇ ਵੱਖ-ਵੱਖ ਸਮਾਗਮਾਂ 'ਚ ਕਿਸਾਨ ਜਥੇਬੰਦੀਆਂ (Farmers' organizations) ਵਲੋਂ ਵਿਰੋਧ ਕੀਤਾ ਗਿਆ, ਉਥੇ ਹੀ ਉਪ ਮੁੱਖ ਮੰਤਰੀ ਨੂੰ ਜੈਤੋ ਦੇ ਸ਼ਹਿਰ ਵਾਸੀਆਂ (Jaito City residents) ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਨੂੰ ਆਪਣੇ ਪ੍ਰੌਗਰਾਮ ਵਿਚਾਲੇ ਛੱਡ ਮੁੜਨਾ ਪਿਆ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸੂਬੇ 'ਚ ਕਾਂਗਰਸ ਸਰਕਾਰ (Congress Government) ਬਣਿਆ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਪਰ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ ਅਤੇ ਹੁਣ ਚੋਣਾਂ ਨੇੜੇ ਆਉਂਦੇ ਹੀ ਇੰਨਾਂ ਲੀਡਰਾਂ ਨੂੰ ਸ਼ਹਿਰ ਦੀ ਯਾਦ ਆ ਗਈ ਹੈ।