ਕਰਫਿਊ: ਮਿੱਲਾਂ ਚਲਾਉਣ ਲਈ ਲਾਈਆਂ ਸ਼ਰਤਾਂ ਨੂੰ ਲੈ ਕੇ ਉਦਯੋਗਪਤੀ ਦੁਵਿਧਾ 'ਚ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਕਰਫਿਊ ਦੇ ਵਿੱਚ ਸਰਕਾਰ ਨੇ ਪੰਜਾਬ ਦੇ ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਬਾਅਦ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਦੇ ਬਾਅਦ ਮੰਡੀ ਗੋਬਿੰਦਗੜ੍ਹ ਦੇ ਵਿੱਚ ਉਦਯੋਗਪਤੀ ਇੰਡਸਟਰੀ ਤਾਂ ਚਲਾਉਣ ਲਈ ਤਿਆਰ ਹਨ ਪਰ ਕੁਝ ਸ਼ਰਤਾਂ ਨੂੰ ਲੈ ਕੇ ਉਦਯੋਗਪਤੀ ਦੁਵਿਧਾ ਵਿੱਚ ਹਨ। ਇਸ ਮੌਕੇ ਉਦਯੋਗਪਤੀਆਂ ਨੇ ਕਿਹਾ ਕਿ ਉਹ ਸ਼ਰਤਾਂ ਦੇ ਅਨੁਸਾਰ ਖੁਦ ਤਾਂ ਨਿਯਮਾਂ ਦੀ ਪਾਲਣਾ ਕਰ ਸਕਦੇ ਹਨ ਪਰ ਜੇ ਕੋਈ ਮਜ਼ਦੂਰ ਗਲਤੀ ਕਰਦਾ ਹੈ ਤਾਂ ਉਸ ਦਾ ਖਮਿਆਜ਼ਾ ਮਿੱਲ ਮਾਲਕ ਕਿਉਂ ਭੁਗਤਣ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸ਼ਰਤਾਂ ਰੱਖਣ ਦੀ ਬਜਾਏ ਉਦਯੋਗ ਅਤੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਸਬੰਧੀ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸ਼ਰਤਾਂ ਤੋਂ ਡਰਨ ਦੀ ਲੋੜ ਨਹੀਂ ਹੈ ਬਲਕਿ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ।