ਨੰਗਲ ’ਚ ਪੁਲਿਸ ਨੇ 16 ਓਵਰਲੋਡ ਟਿੱਪਰ ਕੀਤੇ ਕਾਬੂ - ਟਿੱਪਰਾਂ ਅਤੇ ਟਰੱਕਾਂ ਨੂੰ ਫੜਿਆ ਗਿਆ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11349987-390-11349987-1618033236497.jpg)
ਰੋਪੜ ਪੁਲਿਸ ਦੇ ਜ਼ਿਲ੍ਹਾ ਮੁਖੀ ਨੇ ਓਵਰਲੋਡ ਗੱਡੀਆਂ ਉੱਤੇ ਨੱਥ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸਦੇ ਚੱਲਦੇ ਪੁਲਿਸ ਨੇ ਨੰਗਲ ਤੋਂ ਜਾਂਦੇ ਹੋਏ ਓਵਰਲੋਡ ਟਿੱਪਰਾਂ ਅਤੇ ਟਰੱਕਾਂ ਨੂੰ ਫੜਿਆ ਗਿਆ ਹੈ। ਇਸ ਸਬੰਧ ’ਚ ਐਸਐਚਓ ਪਵਨ ਚੌਧਰੀ ਨੇ ਦੱਸਿਆ ਕਿ ਨੰਗਲ ਦੇ ਨੇੜੇ ਸੁਰੇਵਾਲ ਵਿਖੇ ਹਿਮਾਚਲ ਤੋਂ ਆਉਣ ਵਾਲੇ 16 ਓਵਰਲੋਡ ਟਿੱਪਰਾਂ ਨੂੰ ਕਾਬੂ ਕੀਤਾ ਗਿਆ ਹੈ। ਪਿਛਲੇ ਦਿਨਾਂ ਦੇ ਵਿੱਚ ਇਲਾਕੇ ਵਿੱਚ ਹੋਏ ਨਾਜਾਇਜ਼ ਮਾਇਨਿੰਗ ਦੇ ਚੱਲਦੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਨਾਜਾਇਜ਼ ਮਾਇਨਿੰਗ ਵਾਲੀ ਥਾਂ ਤੇ ਜਾਂਚ ਪੜਤਾਲ ਤੋਂ ਬਾਅਦ ਜ਼ਮੀਨ ਮਾਲਕ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।