ਆਨਲਾਈਨ ਲਾਟਰੀ ਤੇ ਦੜੇ ਸੱਟੇ ਖ਼ਿਲਾਫ਼ ਭੁੱਖ ਹੜਤਾਲ - ਆਨਲਾਈਨ ਲਾਟਰੀ
🎬 Watch Now: Feature Video

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਬੰਦ ਕੀਤੀ ਗਈ ਆਨਲਾਈਨ ਲਾਟਰੀ ਅਤੇ ਦੜੇ ਸੱਟੇ ਦੇ ਚੱਲ ਰਹੇ ਧੰਦੇ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਨੇ ਭੰਡਾਰੀ ਪੁਲ ’ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਭੁੱਖ ਹੜਤਾਲ ’ਤੇ ਬੈਠੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਲਾਟਰੀ, ਦੜੇ ਸੱਟੇ ਦਾ ਧੰਦਾ ਕਰਨ ਵਾਲੇ ਧੰਦੇਬਾਜ਼ ਗਰੀਬ ਲੋਕਾਂ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜਿਸ ਕਾਰਨ ਆਏ ਦਿਨ ਗਰੀਬ ਲੋਕ ਕਰਜੇ ਵਿੱਚ ਫਸ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਰਹੇ ਹਨ, ਜੋ ਕਿ ਪੰਜਾਬ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਨਲਾਈਨ ਲਾਟਰੀ ਤੇ ਦੜੇ ਸੱਟੇ ਦੇ ਧੰਦੇ ਨੂੰ ਪੂਰਨ ਤੌਰ ਤੇ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤਕ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ।