ਹੁਸ਼ਿਆਰਪੁਰ ਪੁਲਿਸ ਨੇ 2 ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ - drug supplier arrested
🎬 Watch Now: Feature Video
ਹੁਸ਼ਿਆਰਪੁਰ : ਨਸ਼ੇ ਦੇ ਖਿਲਾਫ ਹੁਸ਼ਿਆਰਪੁਰ ਦੀ ਥਾਣਾ ਸਿਟੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ 36600 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਨੂੰ ਲਿਆ ਹਿਰਾਸਤ ਵਿਚ ਲਿਆ ਹੈ।
ਡੀਐੱਸਪੀ ਜਗਦੀਸ਼ ਅੱਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀਂ ਕੱਲ੍ਹ ਭੰਗੀ ਚੋਅ ਉੱਤੇ ਏਐੱਸਆਈ ਗੁਰਵਿੰਦਰ ਨੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਸ ਨੇ ਉੱਕਤ ਦੋਵੇਂ ਨੌਜੁਆਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।
ਇਹ ਦੋਵੇਂ ਲੋਕਲ ਹੀ ਸ਼ਹਿਰਵਾਸੀ ਹਨ।
ਅੱਤਰੀ ਨੇ ਦੱਸਿਆ ਕਿ ਫੜੇ ਗਏ ਇਹਨਾਂ ਨੌਜਵਾਨਾਂ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਸ਼ੁਰੂਆਤੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਯੂਪੀ, ਬਿਹਾਰ ਤੋਂ ਲਿਆ ਕੇ ਵੇਚਦੇ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਛਾਣਬੀਣ ਕਰਾਂਗੇ ਅਤੇ ਇਸ ਚੇਨ ਦੇ ਮੁੱਖ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਜਾਵੇਗਾ।