ਹਰਭਜਨ ਸਿੰਘ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ - ਹਰਭਜਨ ਸਿੰਘ ਕੋਰੋਨਾ ਵਾਇਰਸ ਮੌਕਾ
🎬 Watch Now: Feature Video
ਜਲੰਧਰ : ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਜਲੰਧਰ ਵਾਸੀ ਹਰਭਜਨ ਸਿੰਘ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਇਹ ਸਮਝਾ ਰਹੇ ਹਨ ਕਿ ਜੇ ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਕਰਫ਼ਿਊ ਦਾ ਪਾਲਣ ਕਰਨਾ ਜ਼ਰੂਰੀ ਹੈ।
ਹਰਭਜਨ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਹੈ ਤਾਂ ਉਹ ਪ੍ਰਸ਼ਾਸਨ ਨੂੰ ਜਾਣੂੰ ਕਰਾਉਣ ਅਤੇ ਜੇਕਰ ਕਿਸੇ ਨੇ ਬਾਹਰ ਕੋਈ ਜ਼ਰੂਰਤ ਦੀ ਵਸਤੂ ਵੀ ਲੈਣ ਜਾਣਾ ਹੈ ਤਾਂ ਉਹ ਇਕੱਲਾ ਜਾਏ ਅਤੇ ਅਹਿਤਿਆਤ ਰੱਖੇ।