ਪਟਿਆਲਾ: ਪੂਰੀ ਰਾਤ ਡੱਟੀ ਰਹੀ ਥਾਣੇ ਬਾਹਰ ਮਹਿਲਾ, ਨਹੀਂ ਹੋਈ ਸੁਣਵਾਈ - amanpreet kaur kang
🎬 Watch Now: Feature Video
ਪਟਿਆਲਾ ਦੇ 4 ਨੰਬਰ ਡਵੀਜਨ ਥਾਣੇ ਅੱਗੇ ਬੈਠੀ ਮਹਿਲਾ ਨੇ ਐਸਐਚਓ 'ਤੇ ਪਾਣੀ ਸੁੱਟ ਕੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਦਰਅਸਲ, ਪੀੜਤ ਮਹਿਲਾ ਅਮਨਪ੍ਰੀਤ ਕੌਰ ਕੰਗ ਪਟਿਆਲਾ ਦੇ ਚਾਰ ਨੰਬਰ ਡਵੀਜਨ ਥਾਣੇ ਅੱਗੇ ਬੀਤੇ ਦਿਨ ਸ਼ੁਕਰਵਾਰ ਦੁਪਹਿਰ ਤੋਂ ਪੂਰੀ ਰਾਤ ਉੱਥੇ ਕੱਟੀ, ਪਰ ਫਿਰ ਵੀ ਥਾਣਾ ਪੁਲਿਸ ਅਧਿਕਾਰੀਆਂ ਨੇ ਉਸ ਦੀ ਗੁਹਾਰ ਨਹੀਂ ਸੁਣੀ। ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਲੱਗੇ ਸਰਕਾਰੀ ਵਕੀਲ ਪਤੀ ਤੇ ਉਸ ਦੇ ਵਿਚਾਲੇ ਚੱਲ ਰਿਹਾ ਕਲੇਸ਼ ਹੈ। ਪੀੜਤ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਕਰ ਕੇ ਉਸ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਜਦੋਂ ਉਹ ਥਾਣੇ ਵਿੱਚ ਮਾਮਲਾ ਦਰਜ ਕਰਵਾਉਣ ਆਈ ਤਾਂ ਪਤੀ ਦੀ ਉੱਚ ਪੱਧਰ ਉੱਤੇ ਪਹੁੰਚ ਹੋਣ ਕਾਰਨ ਕੋਈ ਵੀ ਉਸ ਵਿਰੁੱਧ ਮਾਮਲਾ ਦਰਜ ਨਹੀਂ ਕਰ ਰਿਹਾ।